latest news World

Andy Burnham ਬਣਨਗੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ

Andy Burnham ਬਣਨਗੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ
  • PublishedJuly 17, 2026

ਐਂਡੀ ਬਰਨਹੈਮ ਦੇ ਸ਼ੁੱਕਰਵਾਰ ਨੂੰ ਬ੍ਰਿਟੇਨ ਦੀ ਸੱਤਾਧਾਰੀ ‘ਲੇਬਰ ਪਾਰਟੀ’ ਦੇ ਨਵੇਂ ਆਗੂ ਬਣਨ ‘ਤੇ ਮੋਹਰ ਲੱਗ ਗਈ ਹੈ, ਜਿਸ ਨਾਲ ਉਹ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਨਿਵਾਸ ’10 ਡਾਊਨਿੰਗ ਸਟ੍ਰੀਟ’ ਵਿਖੇ ਕਾਰਜਭਾਰ ਸੰਭਾਲਣ ਲਈ ਨਾਮਜ਼ਦ ਪ੍ਰਧਾਨ ਮੰਤਰੀ ਬਣ ਗਏ ਹਨ।

ਉੱਤਰੀ ਇੰਗਲੈਂਡ ਦੇ ਮੇਕਰਫੀਲਡ ਤੋਂ ਸੰਸਦ ਮੈਂਬਰ ਬਰਨਹੈਮ ਇੱਕ ਦਹਾਕੇ ਵਿੱਚ ਬ੍ਰਿਟੇਨ ਦੇ ਸੱਤਵੇਂ ਪ੍ਰਧਾਨ ਮੰਤਰੀ ਬਣਨ ਦੇ ਰਾਹ ‘ਤੇ ਹਨ। ਉਨ੍ਹਾਂ ਨੇ ਮੰਨਿਆ ਕਿ ਜੁਲਾਈ 2024 ਦੀਆਂ ਪਿਛਲੀਆਂ ਆਮ ਚੋਣਾਂ ਵਿੱਚ ਕੀਤੇ ਗਏ ਬਦਲਾਅ ਦੇ ਵਾਅਦੇ ਨੂੰ ਪੂਰਾ ਕਰਨ ਦਾ ਲੇਬਰ ਪਾਰਟੀ ਲਈ ਇਹ “ਆਖਰੀ ਮੌਕਾ” ਹੈ।

ਬਰਨਹੈਮ ਨੇ ਕਿਹਾ, “ਮੈਂ ਕੇਅਰ ਸਟਾਰਮਰ ਦੁਆਰਾ ਰੱਖੀ ਗਈ ਨੀਂਹ ਨੂੰ ਅੱਗੇ ਵਧਾਉਂਦੇ ਹੋਏ ਅਗਵਾਈ ਕਰਨ ਲਈ ਤਿਆਰ ਹਾਂ।”

ਪਿਛਲੇ ਮਹੀਨੇ ਕੇਅਰ ਸਟਾਰਮਰ ਵੱਲੋਂ ਅਸਤੀਫ਼ਾ ਦੇਣ ਦੇ ਐਲਾਨ ਤੋਂ ਬਾਅਦ, ਪਾਰਟੀ ਦੀ ਅਗਵਾਈ ਦੀ ਦੌੜ ਵਿੱਚ ਇਕੱਲੇ ਉਮੀਦਵਾਰ ਬਚੇ ਐਂਡੀ ਬਰਨਹੈਮ ਨੇ ਵਾਅਦਾ ਕੀਤਾ ਹੈ ਕਿ ਉਹ ਬ੍ਰਿਟੇਨ ਨੂੰ ਇੱਕ ਨਵੇਂ ਰਾਹ ‘ਤੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਵੇਂ ਸਫ਼ਰ ਵਿੱਚ ਦੇਸ਼ ਦਾ ਸਿਆਸੀ ਮਾਹੌਲ ਘੱਟ ਜ਼ਹਿਰੀਲਾ ਹੋਵੇਗਾ ਅਤੇ ਲੰਡਨ ਦੇ ਵੈਸਟਮਿੰਸਟਰ ਵਿੱਚ ਸਿਮਟ ਕੇ ਰਹਿ ਗਈ ਸੱਤਾ ਨੂੰ ਉੱਥੋਂ ਬਾਹਰ ਕੱਢ ਕੇ (ਲੋਕਾਂ ਤੱਕ ਪਹੁੰਚਾ ਕੇ) ਕੰਮ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ, “ਮੈਂ ਇਸ ਮਹਾਨ ਦੇਸ਼ ਦੇ ਹਰ ਖੇਤਰ ਅਤੇ ਕੌਮ ਲਈ ਇੱਕ ਨੇਤਾ ਬਣਾਂਗਾ ਅਤੇ ਇਹ ਪਾਰਟੀ ਆਪਣੀਆਂ ਤਰਜੀਹਾਂ ਤੇ ਲਏ ਜਾਣ ਵਾਲੇ ਫ਼ੈਸਲਿਆਂ ਵਿੱਚ ਬਿਨਾਂ ਕਿਸੇ ਝਿਜਕ ਦੇ ‘ਲੇਬਰ’ ਦੀ ਤਰ੍ਹਾਂ ਕੰਮ ਕਰੇਗੀ।”