India Punjab

‘AAP’ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੀ ਦਲਦਲ ‘ਚ ਧੱਕਿਆ; ਹਰ ਪੰਜਾਬੀ ਸਿਰ ਚੜ੍ਹਿਆ ਕਰਜ਼ਾ:Kewal Dhillon

‘AAP’ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੀ ਦਲਦਲ ‘ਚ ਧੱਕਿਆ; ਹਰ ਪੰਜਾਬੀ ਸਿਰ ਚੜ੍ਹਿਆ ਕਰਜ਼ਾ:Kewal Dhillon
  • PublishedJuly 12, 2026

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (AAP) ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਲਗਾਤਾਰ ਮਾਰਕੀਟ ਤੋਂ ਲਏ ਜਾ ਰਹੇ ਮੋਟੇ ਕਰਜ਼ਿਆਂ ਕਾਰਨ ‘ਆਪ’ ਸਰਕਾਰ ਨੇ ਪੰਜਾਬ ਨੂੰ ਗੰਭੀਰ ਵਿੱਤੀ ਸੰਕਟ ਵਿੱਚ ਫਸਾ ਦਿੱਤਾ ਹੈ।

ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੇ ਵਿੱਤ ਵਿਭਾਗ ਵੱਲੋਂ 10 ਜੁਲਾਈ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦਾ ਹਵਾਲਾ ਦਿੱਤਾ, ਜਿਸ ਮੁਤਾਬਕ ਸਰਕਾਰ 7.55% ਵਿਆਜ ਵਾਲੇ ਪੰਜਾਬ 2033 ਬਾਂਡਜ਼ ਰਾਹੀਂ 1,000 ਕਰੋੜ ਰੁਪਏ ਦਾ ਹੋਰ ਨਵਾਂ ਕਰਜ਼ਾ ਚੁੱਕਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀਐਸਟੀ (GST), ਵੈਟ (VAT) ਅਤੇ ਐਕਸਾਈਜ਼ ਡਿਊਟੀ ਤੋਂ ਰਿਕਾਰਡ ਕਮਾਈ ਦੇ ਦਾਅਵੇ ਕਰਦੇ ਹਨ, ਪਰ ਦੂਜੇ ਪਾਸੇ ਵਾਰ-ਵਾਰ ਕਰਜ਼ਾ ਲੈਣਾ ਇਹ ਸਾਫ਼ ਕਰਦਾ ਹੈ ਕਿ ਸੂਬੇ ਦੇ ਵਿੱਤੀ ਹਾਲਾਤ ਬੇਹੱਦ ਖ਼ਰਾਬ ਹਨ।

ਸਾਲ-ਦਰ-ਸਾਲ ਕਰਜ਼ੇ ਦੇ ਹੈਰਾਨੀਜਨਕ ਅੰਕੜੇਭਾਜਪਾ ਪ੍ਰਧਾਨ ਨੇ ਸਰਕਾਰ ਵੱਲੋਂ ਪਿਛਲੇ ਸਾਲਾਂ ਵਿੱਚ ਲਏ ਗਏ ਕਰਜ਼ਿਆਂ ਦੇ ਅੰਕੜੇ ਜਨਤਕ ਕਰਦਿਆਂ ਦੱਸਿਆ:

ਸਾਲ 2022-23: ਲਗਪਗ 24,000 ਕਰੋੜ ਰੁਪਏ ਦਾ ਕਰਜ਼ਾ ਲਿਆ।

ਸਾਲ 2023-24: ਕਰਜ਼ਾ ਵਧ ਕੇ ਤਕਰੀਬਨ 28,000 ਕਰੋੜ ਰੁਪਏ ਹੋਇਆ।

ਸਾਲ 2024-25: 34,201 ਕਰੋੜ ਰੁਪਏ ਦਾ ਭਾਰੀ ਕਰਜ਼ਾ ਚੁੱਕਿਆ ਗਿਆ।

ਸਾਲ 2025-26: ਇਸ ਵਿੱਤੀ ਸਾਲ ਵਿੱਚ ਜਨਵਰੀ ਤੱਕ ਹੀ ਸਰਕਾਰ 20,770 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲੈ ਚੁੱਕੀ ਹੈ ਅਤੇ ਹੁਣ 1,000 ਕਰੋੜ ਰੁਪਏ ਹੋਰ ਉਧਾਰ ਲਏ ਜਾ ਰਹੇ ਹਨ।

“ਪੰਜਾਬ ਸਿਰ ਕਰਜ਼ਾ 4.48 ਲੱਖ ਕਰੋੜ ਤੱਕ ਪਹੁੰਚਣ ਦਾ ਖ਼ਦਸ਼ਾ”

ਢਿੱਲੋਂ ਨੇ ਦੋਸ਼ ਲਾਇਆ ਕਿ ਸਾਲ 2022 ਵਿੱਚ ਪੰਜਾਬ ਸਿਰ ਕੁੱਲ ਕਰਜ਼ਾ 2.82 ਲੱਖ ਕਰੋੜ ਰੁਪਏ ਸੀ, ਜੋ ਹੁਣ ਵਧ ਕੇ ਲਗਪਗ 4.17 ਲੱਖ ਕਰੋੜ ਰੁਪਏ ਹੋ ਗਿਆ ਹੈ। ਜੇਕਰ ਇਹੀ ਹਾਲ ਰਿਹਾ ਤਾਂ ਸਾਲ 2026-27 ਤੱਕ ਪੰਜਾਬ ਸਿਰ ਕੁੱਲ ਕਰਜ਼ਾ 4.48 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।