latest news Punjab

Punjab Govt. Holiday: ਪੰਜਾਬ ‘ਚ 27 ਮਈ ਨੂੰ ਨਹੀਂ ਹੋਵੇਗੀ ਬਕਰੀਦ ਦੀ ਛੁੱਟੀ; ਤਰੀਕ ਬਦਲੀ

Punjab Govt. Holiday: ਪੰਜਾਬ ‘ਚ 27 ਮਈ ਨੂੰ ਨਹੀਂ ਹੋਵੇਗੀ ਬਕਰੀਦ ਦੀ ਛੁੱਟੀ; ਤਰੀਕ ਬਦਲੀ
  • PublishedMay 25, 2026

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਈਦ-ਉਲ-ਜ਼ੁਹਾ (ਬਕਰੀਦ) ਦੀ ਸਰਕਾਰੀ ਛੁੱਟੀ ਦੇ ਦਿਨ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਸੂਬੇ ਵਿੱਚ ਬਕਰੀਦ ਦੀ ਗਜ਼ਟਿਡ ਛੁੱਟੀ 27 ਮਈ (ਬੁੱਧਵਾਰ) ਦੀ ਬਜਾਏ 28 ਮਈ (ਵੀਰਵਾਰ) ਨੂੰ ਹੋਵੇਗੀ। ਇਹ ਛੁੱਟੀ ‘ਨੇਗੋਸ਼ੀਏਬਲ ਇੰਸਟਰੂਮੈਂਟ ਐਕਟ-1881’ ਦੀ ਧਾਰਾ 25 ਦੇ ਤਹਿਤ ਘੋਸ਼ਿਤ ਕੀਤੀ ਗਈ ਹੈ।

​ਪ੍ਰਾਪਤ ਜਾਣਕਾਰੀ ਅਨੁਸਾਰ ​ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਬਕਰੀਦ ਦੀ ਛੁੱਟੀ ਬਦਲਣ ਤੋਂ ਬਾਅਦ ਕੀਤਾ। ਇਹ ਆਦੇਸ਼ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਵੱਲੋਂ ਜਾਰੀ ਕੀਤੇ ਗਏ ਹਨ। ਮੁੱਖ ਸਕੱਤਰ ਵੱਲੋਂ ਜਾਰੀ ਆਦੇਸ਼ ਅਨੁਸਾਰ 28 ਮਈ ਨੂੰ ਪੰਜਾਬ ਦੇ ਸਾਰੇ ​ਸਰਕਾਰੀ ਦਫ਼ਤਰ, ​ਬੋਰਡ ਅਤੇ ਕਾਰਪੋਰੇਸ਼ਨਾਂ, ​ਸਰਕਾਰੀ ਵਿੱਦਿਅਕ ਅਦਾਰੇ (ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ) ਪੂਰੀ ਤਰ੍ਹਾਂ ਬੰਦ ਰਹਿਣਗੇ।