NEET Paper Leak: ਪੁਣੇ ਦੇ ਸਕੂਲ ਦੀ ਪ੍ਰਿੰਸੀਪਲ ਨੇ ਪੈਸੇ ਲੈ ਕੇ ਲੀਕ ਕੀਤੇ ਸਨ ਸਵਾਲ; CBI ਦਾ ਅਦਾਲਤ ‘ਚ ਵੱਡਾ ਖੁਲਾਸਾ
ਸੀ ਬੀ ਆਈ ਨੇ ਅਦਾਲਤ ਨੂੰ ਦੱਸਿਆ ਹੈ ਕਿ ਨੀਟ-ਯੂਜੀ ਪੇਪਰ ਲੀਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਪੁਣੇ ਦੇ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਸੰਜੇ ਹਵਾਲਦਾਰ ਨੇ ਕਥਿਤ ਤੌਰ ‘ਤੇ ਪੈਸੇ ਲੈ ਕੇ ਕੁਝ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਸਵਾਲ ਅਤੇ ਹੋਰ ਸਮੱਗਰੀ ਦਿੱਤੀ ਸੀ, ਸੂਤਰਾਂ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਪ੍ਰਿੰਸੀਪਲ ਦੀ ਟਰਾਂਜ਼ਿਟ ਰਿਮਾਂਡ ਮੰਗਦੇ ਹੋਏ ਅਦਾਲਤ ਅੱਗੇ ਇਹ ਦਲੀਲ ਰੱਖੀ ਹੈ।

ਸੀ ਬੀ ਆਈ ਨੇ ਸ਼ੁੱਕਰਵਾਰ ਨੂੰ ਹਵਾਲਦਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਕਥਿਤ ਪੇਪਰ ਲੀਕ ਦਾ ਇੱਕ ਹੋਰ ਸਰੋਤ (ਜ਼ਰੀਆ) ਦੱਸਿਆ ਸੀ। ਸੇਠ ਹੀਰਾਲਾਲ ਸਰਾਫ ਪ੍ਰਸ਼ਾਲਾ ਦੀ ਪ੍ਰਿੰਸੀਪਲ ਹਵਾਲਦਾਰ ਨੇ ਨੀਟ ਯੂਜੀ-2026 ਲਈ ਫਿਜ਼ਿਕਸ (ਭੌਤਿਕ ਵਿਗਿਆਨ) ਦੇ ਪੈਨਲ ਵਿੱਚ ਸ਼ਾਮਲ ਟਰਾਂਸਲੇਟਰ ਵਜੋਂ ਕੰਮ ਕੀਤਾ ਸੀ।
ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ, ਉਸ ਨੂੰ ਪੁਣੇ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਟਰਾਂਜ਼ਿਟ ਰਿਮਾਂਡ ‘ਤੇ ਹੈ। ਉਸ ਨੂੰ ਸੋਮਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
ਸੀ ਬੀ ਆਈ ਨੇ ਪੁਣੇ ਦੀ ਅਦਾਲਤ ਨੂੰ ਸੂਚਿਤ ਕੀਤਾ ਕਿ ਇਸ ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਵਾਲਦਾਰ ਨੇ ਬੋਟਨੀ (ਵਨਸਪਤੀ ਵਿਗਿਆਨ) ਦੀ ਅਧਿਆਪਕਾ ਮਨੀਸ਼ਾ ਮੰਧਾਰੇ, ਜੋ ਹੁਣ ਹਿਰਾਸਤ ਵਿੱਚ ਹੈ, ਨਾਲ ਮਿਲੀਭੁਗਤ ਕਰਕੇ ਕਥਿਤ ਤੌਰ ‘ਤੇ ਵਿੱਤੀ ਲਾਭ (ਪੈਸਿਆਂ) ਦੇ ਬਦਲੇ ਕੁਝ ਵਿਦਿਆਰਥੀਆਂ ਨਾਲ ਨੀਟ ਨਾਲ ਸਬੰਧਤ ਸਵਾਲ ਅਤੇ ਸਮੱਗਰੀ ਸਾਂਝੀ ਕੀਤੀ ਸੀ।
ਸੂਤਰਾਂ ਮੁਤਾਬਕ CBI ਨੇ ਅਦਾਲਤ ਨੂੰ ਦੱਸਿਆ ਕਿ ਹਵਾਲਦਾਰ ਵੱਲੋਂ ਆਪਣੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਡਿਊਟੀ ਦੌਰਾਨ NEET ਨਾਲ ਸਬੰਧਤ ਸਵਾਲਾਂ ਦੇ ਹੱਥ ਲਿਖਤ ਨੋਟਸ ਤਿਆਰ ਕੀਤੇ ਗਏ ਸਨ ਅਤੇ ਆਪਣੇ ਕੋਲ ਰੱਖੇ ਗਏ ਸਨ।