India latest news

Kejriwal ਦਿੱਲੀ ਦੇ ‘ਰਹਿਮਾਨ ਡਕੈਤ’; ਲੋਧੀ ਰੋਡ ‘ਤੇ ਤਿਆਰ ਕੀਤਾ ਨਵਾਂ ‘ਸ਼ੀਸ਼ ਮਹਿਲ’: ਪਰਵੇਸ਼ ਵਰਮਾ

  • PublishedApril 25, 2026

ਭਾਰਤੀ ਜਨਤਾ ਪਾਰਟੀ ਨੇ ਸ਼ਨਿੱਚਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇੱਥੇ ਲੋਧੀ ਐਸਟੇਟ ਵਿੱਚ ਅਲਾਟ ਕੀਤੇ ਗਏ ਨਵੇਂ ਬੰਗਲੇ ਦੇ ਮੁੱਦੇ ‘ਤੇ ਘੇਰਿਆ। ਭਾਜਪਾ ਨੇ ਇਸ ਨੂੰ “ਸ਼ੀਸ਼ ਮਹਿਲ 2 ਦਾ ਨਾਮ ਦਿੱਤਾ ਹੈ ਅਤੇ ਦੋਸ਼ ਲਾਇਆ ਹੈ ਕਿ ਇਸ ਵਿੱਚ ਸਹੂਲਤਾਂ ਬਣਾਉਣ ਲਈ ਨਿੱਜੀ ਪੈਸਾ ਖਰਚ ਕੀਤਾ ਗਿਆ ਹੈ।

ਭਾਜਪਾ ਮੁੱਖ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਕਿਹਾ ਕਿ ਕੇਜਰੀਵਾਲ ਨੂੰ ਆਲੀਸ਼ਾਨ ਜੀਵਨ ਬਤੀਤ ਕਰਨ ਦੀ ਆਦਤ ਪੈ ਗਈ ਹੈ। ਵਰਮਾ ਨੇ ਕਿਹਾ, “ਦਿੱਲੀ ਦੇ ਵੋਟਰਾਂ ਵੱਲੋਂ ਸ਼ੀਸ਼ ਮਹਿਲ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ, ਉਹ ਪੰਜਾਬ ਚਲੇ ਗਏ, ਜਿੱਥੇ ਉਨ੍ਹਾਂ ਨੇ ਇੱਕ ਬੰਗਲੇ ‘ਤੇ ਕਬਜ਼ਾ ਕਰ ਲਿਆ ਅਤੇ ਹੁਣ ਉਨ੍ਹਾਂ ਨੇ ਲੋਧੀ ਐਸਟੇਟ ਵਿੱਚ ਸ਼ੀਸ਼ ਮਹਿਲ 2 ਤਿਆਰ ਕਰ ਲਿਆ ਹੈ।”

ਕੇਂਦਰ ਵੱਲੋਂ ਇੱਕ ਕੌਮੀ ਪਾਰਟੀ ਦੇ ਮੁਖੀ ਵਜੋਂ ਕੇਜਰੀਵਾਲ ਨੂੰ ਅਲਾਟ ਕੀਤੇ ਗਏ ਟਾਈਪ VII ਬੰਗਲੇ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਬੰਗਲਿਆਂ ‘ਤੇ ਇੰਨਾ ਪੈਸਾ ਖਰਚ ਨਹੀਂ ਕਰਦਾ। ਉਨ੍ਹਾਂ ਦੋਸ਼ ਲਾਇਆ ਕਿ ਉੱਥੇ ਉੱਚ ਪੱਧਰੀ ਸਹੂਲਤਾਂ ਬਣਾਉਣ ਲਈ “ਨਿੱਜੀ ਪੈਸਾ” ਖਰਚਿਆ ਗਿਆ ਸੀ। ਉਨ੍ਹਾਂ ਨੇ ‘ਆਪ’ ਅਤੇ ਕੇਜਰੀਵਾਲ ਤੋਂ ਜਾਨਣਾ ਚਾਹਿਆ ਕਿ ਬੰਗਲੇ ‘ਤੇ ਕਿੰਨਾ ਪੈਸਾ ਖਰਚ ਹੋਇਆ ਅਤੇ ਉਸ ਦਾ ਸਰੋਤ ਕੀ ਸੀ।