India latest news

IDFC Bank Fraud: 24 ਘੰਟਿਆਂ ‘ਚ ਵਾਪਸ ਆਏ 556 ਕਰੋੜ : ਨਾਇਬ ਸੈਣੀ

IDFC Bank Fraud: 24 ਘੰਟਿਆਂ ‘ਚ ਵਾਪਸ ਆਏ 556 ਕਰੋੜ : ਨਾਇਬ ਸੈਣੀ
  • PublishedFebruary 24, 2026

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਵਿਧਾਨ ਸਭਾ ਵਿੱਚ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਨੇ IDFC ਫਸਟ ਬੈਂਕ ਮਾਮਲੇ ਵਿੱਚ ਆਪਣੇ ਬਣਦੇ ਲਗਪਗ 556 ਕਰੋੜ ਰੁਪਏ ਵਾਪਸ ਪ੍ਰਾਪਤ ਕਰ ਲਏ ਹਨ।

ਸੈਣੀ ਨੇ ਸਦਨ ਵਿੱਚ ਕਿਹਾ, “22 ਕਰੋੜ ਰੁਪਏ ਵਿਆਜ ਸਮੇਤ ਲਗਪਗ 556 ਕਰੋੜ ਰੁਪਏ 24 ਘੰਟਿਆਂ ਦੇ ਅੰਦਰ ਵਾਪਸ ਆ ਗਏ ਹਨ।”

ਐਤਵਾਰ ਨੂੰ, ਬੈਂਕ ਨੇ ਹਰਿਆਣਾ ਸਰਕਾਰ ਦੇ ਖਾਤਿਆਂ ਵਿੱਚ ਆਪਣੇ ਕਰਮਚਾਰੀਆਂ ਅਤੇ ਹੋਰਾਂ ਵੱਲੋਂ ਕੀਤੀ ਗਈ 590 ਕਰੋੜ ਰੁਪਏ ਦੀ ਧੋਖਾਧੜੀ ਦਾ ਖੁਲਾਸਾ ਕੀਤਾ ਸੀ। ਮੁੱਖ ਮੰਤਰੀ ਨੇ ਸਦਨ ਵਿੱਚ ਕਿਹਾ, “ਮੈਂ ਸਦਨ ਦੇ ਸਾਹਮਣੇ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਹਰਿਆਣਾ ਸਰਕਾਰ ਦੇ ਵਿਭਾਗਾਂ ਨਾਲ ਸਬੰਧਤ ਸਾਰੀ ਰਕਮ ਸਾਡੇ ਖਾਤਿਆਂ ਵਿੱਚ ਵਾਪਸ ਜਮ੍ਹਾਂ ਹੋ ਗਈ ਹੈ, ਇਹ ਵਸੂਲੀ 24 ਘੰਟਿਆਂ ਦੇ ਅੰਦਰ ਕੀਤੀ ਗਈ ਹੈ।”

ਕਾਂਗਰਸ ‘ਤੇ ਟਿਪਣੀ ਕਰਦਿਆਂ ਸੈਣੀ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਘੁਟਾਲਿਆਂ ਨੂੰ ਦਬਾ ਦਿੱਤਾ ਜਾਂਦਾ ਸੀ ਅਤੇ ਕੋਈ ਜਵਾਬਦੇਹੀ ਨਹੀਂ ਹੁੰਦੀ ਸੀ, ਜਦੋਂ ਕਿ ਭਾਜਪਾ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਤਹਿਤ ਕੰਮ ਕਰ ਰਹੀ ਹੈ। ਵਿਰੋਧੀ ਧਿਰ ਕਾਂਗਰਸ ਨੇ ਵਿਧਾਨ ਸਭਾ ਵਿੱਚ IDFC ਫਸਟ ਬੈਂਕ ਦਾ ਮੁੱਦਾ ਉਠਾਇਆ ਸੀ।