India latest news World

India ਅਤੇ Malaysia ਵਿਚਾਲੇ ਇਤਿਹਾਸਕ ਸਮਝੌਤੇ: ਸੈਮੀ-ਕੰਡਕਟਰ ਅਤੇ ਡਿਜੀਟਲ ਪੇਮੈਂਟ ਖੇਤਰ ਵਿੱਚ ਵਧੇਗਾ ਸਹਿਯੋਗ

India ਅਤੇ Malaysia ਵਿਚਾਲੇ ਇਤਿਹਾਸਕ ਸਮਝੌਤੇ: ਸੈਮੀ-ਕੰਡਕਟਰ ਅਤੇ ਡਿਜੀਟਲ ਪੇਮੈਂਟ ਖੇਤਰ ਵਿੱਚ ਵਧੇਗਾ ਸਹਿਯੋਗ
  • PublishedFebruary 8, 2026

India-Malaysia Agreement: ਭਾਰਤ ਅਤੇ ਮਲੇਸ਼ੀਆ ਨੇ ਸੈਮੀ-ਕੰਡਕਟਰ ਬਣਾਉਣ ਅਤੇ ਡਿਜੀਟਲ ਭੁਗਤਾਨ ਪ੍ਰਣਾਲੀ (Digital Payments) ਨੂੰ ਸੁਖਾਲਾ ਬਣਾਉਣ ਲਈ ਅਹਿਮ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾਤੋ ਸੇਰੀ ਅਨਵਰ ਇਬਰਾਹਿਮ ਵਿਚਾਲੇ ਹੋਈ ਦੁਵੱਲੀ ਬੈਠਕ ਦੌਰਾਨ ਦੋਵਾਂ ਦੇਸ਼ਾਂ ਨੇ ਅਤਿਵਾਦ ਦੇ ਹਰ ਰੂਪ ਦੀ ਸਖ਼ਤ ਨਿਖੇਧੀ ਕੀਤੀ।

ਇਸ ਮੌਕੇ ਮੋਦੀ ਨੇ ਕਿਹਾ ਕਿ ਭਾਰਤ ਮਲੇਸ਼ੀਆ ਨਾਲ ਆਪਣੇ ਸਬੰਧਾਂ ਨੂੰ ਇੱਕ ਨਵੀਂ ਉਚਾਈ ’ਤੇ ਲਿਜਾਣਾ ਚਾਹੁੰਦਾ ਹੈ। ਭਾਰਤ ਨੇ ਮਲੇਸ਼ੀਆ ਵਿੱਚ ਇੱਕ ਨਵਾਂ ‘ਕੌਂਸਲੇਟ ਜਨਰਲ’ ਖੋਲ੍ਹਣ ਅਤੇ ਕੁਆਲਾਲੰਪੁਰ ਦੀ ਯੂਨੀਵਰਸਿਟੀ ਵਿੱਚ ‘ਤਿਰੂਵੱਲੂਵਰ ਕੇਂਦਰ’ ਸਥਾਪਤ ਕਰਨ ਦਾ ਵੀ ਐਲਾਨ ਕੀਤਾ।

ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ NPCI ਅਤੇ ਮਲੇਸ਼ੀਆ ਦੇ PayNet ਵਿਚਾਲੇ ਸਮਝੌਤਾ ਹੋਇਆ ਹੈ, ਜਿਸ ਨਾਲ ਸੈਲਾਨੀਆਂ ਅਤੇ ਛੋਟੇ ਕਾਰੋਬਾਰੀਆਂ ਲਈ ਪੈਸੇ ਦਾ ਲੈਣ-ਦੇਣ ਸਸਤਾ ਅਤੇ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ, ਦੋਵੇਂ ਦੇਸ਼ ਹੁਣ ਡਾਲਰ ਦੀ ਬਜਾਏ ਭਾਰਤੀ ਰੁਪਏ ਅਤੇ ਮਲੇਸ਼ੀਅਨ ਰਿੰਗਿਟ (Ringgit) ਵਿੱਚ ਵਪਾਰ ਕਰਨ ਨੂੰ ਉਤਸ਼ਾਹਿਤ ਕਰਨਗੇ।