Cricketer Rinku Singh ਦਾ ਫੇਸਬੁੱਕ ਖਾਤਾ Hack
ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਰਿੰਕੂ ਸਿੰਘ ਦਾ ਫੇਸਬੁੱਕ ਖਾਤਾ ਹੈਕ ਹੋ ਗਿਆ ਹੈ। ਇਸ ਸਬੰਧੀ ਕ੍ਰਿਕਟਰ ਦੇ ਭਰਾ ਨੇ ਅਲੀਗੜ੍ਹ ਵਿਚ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਇਸ ਮਾਮਲੇ ਵਿਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਪਤਾ ਲੱਗਿਆ ਹੈ ਕਿ ਰਿੰਕੂ ਸਿੰਘ ਨੇ ਕਈ ਮਹੀਨਿਆਂ ਤੋਂ ਆਪਣਾ ਖਾਤਾ ਨਹੀਂ ਚਲਾਇਆ ਸੀ। ਜਦੋਂ ਉਸ ਨੇ ਕੁਝ ਦਿਨ ਪਹਿਲਾਂ ਖਾਤਾ ਚਲਾਇਆ ਤਾਂ ਉਸ ਦੀ ਆਈਡੀ ਨਾਲ ਖਾਤਾ ਨਾ ਖੁੱਲ੍ਹਿਆ ਪਰ ਉਸ ਦੇ ਖਾਤੇ ਵਿਚੋਂ ਫੋਟੋਆਂ ਤੇ ਵੀਡੀਓ ਅਪਲੋਡ ਹੋ ਰਹੇ ਹਨ ਤੇ ਉਸ ਦੀ ਇਸ ਖਾਤੇ ਵਿਚ ਆ ਰਹੀ ਕਮਾਈ ਵੀ ਕਿਸੇ ਹੋਰ ਖਾਤੇ ਵਿਚ ਜਾ ਰਹੀ ਸੀ। ਇਸ ਤੋਂ ਬਾਅਦ ਪੁਲੀਸ ਦੇ ਸਾਈਬਰ ਸੈਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਾ ਬਣਦਾ ਹੈ ਕਿ ਰਿੰਕੂ ਸਿੰਘ ਦੇ 16 ਲੱਖ ਫਾਲੋਅਰਜ਼ ਹਨ ਤੇ ਰਿੰਕੂ ਸਿੰਘ ਨੇ ਭਾਰਤ ਵਲੋਂ ਕਈ ਟੀ-20 ਮੈਚ ਖੇਡੇ ਹਨ।