India latest news World

CAQM revokes GRAP-4 ਦਿੱਲੀ-ਐੱਨਸੀਆਰ ਵਿੱਚ ਪ੍ਰਦੂਸ਼ਣ ਘਟਿਆ; GRAP 4 ਪਾਬੰਦੀਆਂ ਹਟਾਈਆਂ

CAQM revokes GRAP-4 ਦਿੱਲੀ-ਐੱਨਸੀਆਰ ਵਿੱਚ ਪ੍ਰਦੂਸ਼ਣ ਘਟਿਆ; GRAP 4 ਪਾਬੰਦੀਆਂ ਹਟਾਈਆਂ
  • PublishedJanuary 20, 2026

ਕੌਮੀ ਰਾਜਧਾਨੀ ਵਿਚ ਅੱਜ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਨਾਲੋਂ ਘੱਟ ਰਿਹਾ ਤੇ ਪਿਛਲੇ ਦੋ ਦਿਨਾਂ ਤੋਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ GRAP 4 ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹੈ। ਇਸ ਸਬੰਧੀ ਹੁਕਮ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਜਾਰੀ ਕੀਤੇ। ਦਿੱਲੀ ਦਾ ਗੰਭੀਰ ਹਵਾ ਪ੍ਰਦੂਸ਼ਣ ਦਾ ਤਿੰਨ ਦਿਨਾਂ ਦਾ ਦੌਰ ਮੰਗਲਵਾਰ ਖਤਮ ਹੋ ਗਿਆ। ਸ਼ਹਿਰ ਦੇ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) ਵਿੱਚ ਮਾਮੂਲੀ ਸੁਧਾਰ ਹੋਇਆ ਅਤੇ ਇਹ 395 ਦਰਜ ਕੀਤਾ ਗਿਆ। ਇਸ ਵਿਚ ਮਾਮੂਲੀ ਸੁਧਾਰ ਦੇ ਬਾਵਜੂਦ ਨਿਗਰਾਨੀ ਸਟੇਸ਼ਨਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਬਣਿਆ ਹੋਇਆ ਹੈ।

CPCB ਸਮੀਰ ਐਪ ਦੇ ਅੰਕੜਿਆਂ ਅਨੁਸਾਰ ਕੁੱਲ ਸਟੇਸ਼ਨਾਂ ਵਿੱਚੋਂ 23 ਵਿਚ ਏ ਕਿਊ ਆਈ ਹਾਲੇ ਵੀ ਗੰਭੀਰ’ ਸ਼੍ਰੇਣੀ ਵਿੱਚ, 14 ਬਹੁਤ ਖਰਾਬ ਅਤੇ 1 ਵਿਚ ਖਰਾਬ ਦਰਜ ਕੀਤਾ ਗਿਆ।

ਵਜ਼ੀਰਪੁਰ ਵਿਚ ਏ ਕਿਊ ਆਈ 445 ਰਿਹਾ। ਉਸ ਤੋਂ ਬਾਅਦ ਆਨੰਦ ਵਿਹਾਰ 444 ਅਤੇ ਜਹਾਂਗੀਰਪੁਰੀ ਵਿਚ ਏ ਕਿਊ ਆਈ 443 ਰਿਹਾ।