Entertainment latest news Punjab

Mandy Takhar granted divorce: ਅਦਾਕਾਰਾ ਮੈਂਡੀ ਤੱਖੜ ਨੂੰ ਮਿਲਿਆ ਤਲਾਕ

Mandy Takhar granted divorce: ਅਦਾਕਾਰਾ ਮੈਂਡੀ ਤੱਖੜ ਨੂੰ ਮਿਲਿਆ ਤਲਾਕ
  • PublishedJanuary 16, 2026

ਪੰਜਾਬੀ ਅਦਾਕਾਰਾ ਮੈਂਡੀ ਤੱਖੜ ਦੀ ਤਲਾਕ ਦੀ ਅਰਜ਼ੀ ’ਤੇ ਅੱਜ ਦਿੱਲੀ ਦੀ ਸਾਕੇਤ ਅਦਾਲਤ ਨੇ ਸਹੀ ਪਾ ਦਿੱਤੀ ਹੈ। ਮੈਂਡੀ ਤੱਖੜ ਤੇ ਸ਼ੇਖਰ ਕੌਸ਼ਲ ਨੇ ਵੱਖ ਹੋਣ ਦੀ ਮੰਗ ਕੀਤੀ ਸੀ ਜਿਨ੍ਹਾਂ ਦੀ ਆਪਸੀ ਸਹਿਮਤੀ ਨਾਲ ਤਲਾਕ ਮਿਲ ਗਿਆ ਹੈ। ਉਸ ਦੇ ਵਕੀਲ ਨੇ ਪੁਸ਼ਟੀ ਕੀਤੀ ਕਿ ਪਹਿਲੀ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ, ਜਦੋਂ ਕਿ ਸ਼ਰਤਾਂ ਗੁਪਤ ਰੱਖੀਆਂ ਗਈਆਂ ਹਨ।

ਸੂਤਰਾਂ ਅਨੁਸਾਰ ਦੋਵੇਂ ਧਿਰਾਂ ਵੱਖ ਹੋਣ ਲਈ ਸਹਿਮਤ ਹੋਈਆਂ ਸਨ। ਦਿੱਲੀ ਦੇ ਸਾਕੇਤ ਜ਼ਿਲ੍ਹਾ ਅਦਾਲਤ ਵਿੱਚ ਪਰਿਵਾਰਕ ਅਦਾਲਤ ਦੇ ਸਾਹਮਣੇ ਕਾਰਵਾਈ ਹੋਈ, ਜਿੱਥੇ ਅਦਾਲਤ ਨੇ ਸਾਂਝੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ।

ਮੈਂਡੀ ਤੱਖੜ ਵੱਲੋਂ ਪੇਸ਼ ਹੋਏ ਵਕੀਲ ਈਸ਼ਾਨ ਮੁਖਰਜੀ ਨੇ ਪੁਸ਼ਟੀ ਕੀਤੀ ਕਿ ਪਰਿਵਾਰਕ ਅਦਾਲਤ ਨੇ ਤਲਾਕ ਦੇ ਪਹਿਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ, ਉਨ੍ਹਾਂ ਨੇ ਵੱਖ ਹੋਣ ਦੀਆਂ ਖਾਸ ਸ਼ਰਤਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।