ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਏਮਸ ਦਾਖ਼ਲ
ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਸੋਮਵਾਰ ਨੂੰ ਏਮਸ ਵਿਚ ਦਾਖਲ ਕੀਤਾ ਗਿਆ ਹੈ, ਜਿਥੇ ਉਨ੍ਹਾਂ ਦੀ ਐੱਮਆਰਆਈ ਕੀਤੀ ਜਾਵੇਗੀ। ਧਨਖੜ ਪਿਛਲੇ ਹਫ਼ਤੇ ਦੋ ਵਾਰ ਬੇਹੋਸ਼ ਹੋ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ 10 ਜਨਵਰੀ ਨੂੰ ਧਨਖੜ ਜਦੋਂ ਗੁਸਲਖਾਨੇ ਵਿਚ ਗਏ ਤਾਂ ਦੋ ਵਾਰ ਬੇਸੁਰਤ ਹੋ ਗਏ।
ਅਧਿਕਾਰੀ ਨੇ ਕਿਹਾ, ‘‘ਡਾਕਟਰਾਂ ਵੱਲੋਂ ਟੈਸਟਾਂ ਲਈ ਜ਼ੋਰ ਪਾਉਣ ਉੱਤੇ ਅੱਜ ਉਹ ਚੈੱਕਅਪ ਲਈ ਏਮਸ ਗਏ ਹਨ।’’ ਧਨਖੜ ਬੀਤੇ ਵਿਚ ਵੀ ਕਈ ਮੌਕਿਆਂ ’ਤੇ ਬੇਸੁਰਤ ਹੋਏ ਹਨ। ਉਪ ਰਾਸ਼ਟਰਪਤੀ ਵਜੋਂ ਕੌਮੀ ਰਾਜਧਾਨੀ ਵਿਚ ਸਰਕਾਰੀ ਸਮਾਗਮਾਂ, ਕੱਛ ਦੇ ਰਣ, ਉੱਤਰਾਖੰਡ ਤੇ ਕੇਰਲਾ ਦੀ ਫੇਰੀ ਦੌਰਾਨ ਵੀ ਧਨਖੜ ਬੇਹੋਸ਼ ਹੋ ਗਏ ਸਨ। ਧਨਖੜ ਨੇ ਪਿਛਲੇ ਸਾਲ 21 ਜੁਲਾਈ ਨੂੰ ਸਿਹਤ ਕਾਰਨਾਂ ਦੇ ਹਵਾਲੇ ਨਾਲ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।