latest news Technology

ISRO ਮਿਸ਼ਨ: ਪੀ ਐਸ ਐਲ ਵੀ-ਸੀ 62 ਵਿਚ ਤੀਜੇ ਪੜਾਅ ਦੌਰਾਨ ਆਈ ਖ਼ਰਾਬੀ, ਰਸਤਾ ਭਟਕਿਆ: ਇਸਰੋ

ISRO ਮਿਸ਼ਨ: ਪੀ ਐਸ ਐਲ ਵੀ-ਸੀ 62 ਵਿਚ ਤੀਜੇ ਪੜਾਅ ਦੌਰਾਨ ਆਈ ਖ਼ਰਾਬੀ, ਰਸਤਾ ਭਟਕਿਆ: ਇਸਰੋ
  • PublishedJanuary 12, 2026

ਭਾਰਤ ਵੱਲੋਂ ਸੋਮਵਾਰ ਨੂੰ ਲਾਂਚ ਕੀਤੇ ਗਏ ‘ਅਨਵੇਸ਼ਾ’/EOS-N1 ਸੈਟੇਲਾਈਟ ਅਤੇ 15 ਹੋਰ ਸਹਿ-ਯਾਤਰੀ ਸੈਟੇਲਾਈਟਾਂ ਨੂੰ ਲੈ ਕੇ ਜਾਣ ਵਾਲੇ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV)-C62 ਮਿਸ਼ਨ ਨੂੰ ਪੀਐਸ3 ਬਰਨ ਪੜਾਅ ਦੇ ਅੰਤ ਵਿੱਚ ਇੱਕ ਖ਼ਰਾਬੀ ਦਾ ਸਾਹਮਣਾ ਕਰਨਾ ਪਿਆ, ਜਿਸ ਬਾਰੇ ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਦੱਸਿਆ ਕਿ ਵਾਹਨ ਦੇ ਉਡਾਣ ਮਾਰਗ ਵਿੱਚ ਭਟਕਾਅ ਦੇਖਿਆ ਗਿਆ ਹੈ।

ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਐਕਸ (X) ‘ਤੇ ਪੋਸਟ ਕੀਤਾ ਕਿ ਇਸ ਦਾ ਵਿਸਤ੍ਰਿਤ ਵਿਸ਼ਲੇਸ਼ਣ ਸ਼ੁਰੂ ਕਰ ਦਿੱਤਾ ਗਿਆ ਹੈ। ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਕਿਹਾ ਕਿ ਵਾਹਨ ਦੇ ਤੀਜੇ ਪੜਾਅ ਦੇ ਅੰਤ ਵਿੱਚ ਗੜਬੜ ਦੇਖੀ ਗਈ ਸੀ, ਜੋ ਕਿ ਬਾਕੀ ਪਾਸਿਓਂ ਉਮੀਦ ਅਨੁਸਾਰ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਪੀਐਸਐਲਵੀ ਸੀ62 / ਈਓਐਸ-ਐਨ1 ਮਿਸ਼ਨ ਦੀ ਕੋਸ਼ਿਸ਼ ਕੀਤੀ ਸੀ; ਪੀਐਸਐਲਵੀ ਦੋ ਠੋਸ ਅਤੇ ਦੋ ਤਰਲ ਪੜਾਵਾਂ ਵਾਲਾ ਚਾਰ ਪੜਾਅ ਦਾ ਵਾਹਨ ਹੈ।

ਤੀਜੇ ਪੜਾਅ ਦੇ ਅੰਤ ਤੱਕ ਵਾਹਨ ਦੀ ਕਾਰਗੁਜ਼ਾਰੀ ਉਮੀਦ ਅਨੁਸਾਰ ਸੀ ਪਰ ਅੰਤ ਵਿੱਚ ਵਾਹਨ ਵਿੱਚ ਗੜਬੜੀ ਵਧਦੀ ਦੇਖੀ ਗਈ ਅਤੇ ਇਸ ਤੋਂ ਬਾਅਦ ਵਾਹਨ ਦੇ ਉਡਾਣ ਮਾਰਗ ਵਿੱਚ ਭਟਕਾਅ ਦੇਖਿਆ ਗਿਆ ਹੈ। ਅਸੀਂ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ।

ਇਹ ਇਸਰੋ ਦਾ 2026 ਦਾ ਪਹਿਲਾ ਵੱਡਾ ਲਾਂਚ ਹੈ, ਜਿਸਦਾ ਉਦੇਸ਼ ਸ਼੍ਰੀਹਰੀਕੋਟਾ ਦੇ ਪਹਿਲੇ ਲਾਂਚ ਪੈਡ (FLP) ਤੋਂ ਇੱਕ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਨੂੰ ਪੰਧ ਵਿੱਚ ਸਥਾਪਿਤ ਕਰਨਾ ਸੀ। ਇਹ ਮਿਸ਼ਨ ਨਿਊਸਪੇਸ ਇੰਡੀਆ ਲਿਮਟਿਡ ਵੱਲੋਂ ਚਲਾਇਆ ਗਿਆ ਸੀ ਅਤੇ ਇਹ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਬਣਾਉਣ ਅਤੇ ਲਾਂਚ ਕਰਨ ਲਈ ਨੌਵਾਂ ਸਮਰਪਿਤ ਵਪਾਰਕ ਮਿਸ਼ਨ ਹੈ।

ਪਹਿਲੀ ਵਾਰ ਹੈਦਰਾਬਾਦ ਸਥਿਤ ਇਕੋ-ਇੱਕ ਭਾਰਤੀ ਨਿੱਜੀ ਕੰਪਨੀ ਧਰੁਵ ਸਪੇਸ ਨੇ ਇਸ ਮਿਸ਼ਨ ਵਿੱਚ ਸੱਤ ਸੈਟੇਲਾਈਟਾਂ ਦਾ ਯੋਗਦਾਨ ਦਿੱਤਾ ਹੈ।