latest news World

ਬੰਗਲਾਦੇਸ਼ ਵੱਲੋਂ ਭਾਰਤ ’ਚ ਵੀਜ਼ਾ ਸੇਵਾਵਾਂ ਮੁਅੱਤਲ

ਬੰਗਲਾਦੇਸ਼ ਵੱਲੋਂ ਭਾਰਤ ’ਚ ਵੀਜ਼ਾ ਸੇਵਾਵਾਂ ਮੁਅੱਤਲ
  • PublishedJanuary 10, 2026

ਬੰਗਲਾਦੇਸ਼ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਭਾਰਤ ’ਚ ਵੀਜ਼ਾ ਸੇਵਾਵਾਂ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਐੱਮ ਤੌਹੀਦ ਹੁਸੈਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੰਗਲਾਦੇਸ਼ ਨੇ ਅਮਰੀਕਾ ਵੱਲੋਂ ਥੋਪੀ ਵੀਜ਼ਾ ਬਾਂਡ ਦੀ ਲੋੜ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ। ਹੁਸੈਨ ਨੇ ਕਿਹਾ ਕਿ ਉਨ੍ਹਾਂ ਭਾਰਤ ’ਚ ਸੁਰੱਖਿਆ ਦੇ ਮੁੱਦੇ ’ਤੇ ਆਪਣੇ ਤਿੰਨ ਮਿਸ਼ਨਾਂ ਨੂੰ ਹਾਲ ਦੀ ਘੜੀ ਆਪਣੇ ਵੀਜ਼ਾ ਸੈਕਸ਼ਨ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। -ਪੀਟੀਆਈ