World

ਬੰਗਲਾਦੇਸ਼ ’ਚ ਹਿੰਦੂ ਨੌਜਵਾਨ ਨੇ ਭੀੜ ਤੋਂ ਬਚਣ ਲਈ ਨਹਿਰ ’ਚ ਮਾਰੀ ਛਾਲ; ਡੁੱਬਣ ਨਾਲ ਹੋਈ ਮੌਤ

ਬੰਗਲਾਦੇਸ਼ ’ਚ ਹਿੰਦੂ ਨੌਜਵਾਨ ਨੇ ਭੀੜ ਤੋਂ ਬਚਣ ਲਈ ਨਹਿਰ ’ਚ ਮਾਰੀ ਛਾਲ; ਡੁੱਬਣ ਨਾਲ ਹੋਈ ਮੌਤ
  • PublishedJanuary 7, 2026

ਬੰਗਲਾਦੇਸ਼ ਦੇ ਨੌਗਾਂਵ ਜ਼ਿਲ੍ਹੇ ਵਿੱਚ ਇੱਕ 25 ਸਾਲਾ ਹਿੰਦੂ ਨੌਜਵਾਨ, ਮਿਥੁਨ ਸਰਕਾਰ ਦੀ ਭੀੜ ਤੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਭੀੜ ਨੇ ਉਸ ’ਤੇ ਚੋਰੀ ਦਾ ਦੋਸ਼ ਲਗਾ ਕੇ ਉਸਦਾ ਪਿੱਛਾ ਕੀਤਾ, ਜਿਸ ਤੋਂ ਡਰਦਿਆਂ ਮਿਥੁਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬਣ ਕਾਰਨ ਉਸਦੀ ਮੌਤ ਹੋ ਗਈ।

ਬੰਗਲਾਦੇਸ਼ ਹਿੰਦੂ ਬੋਧੀ ਕ੍ਰਿਸ਼ਚੀਅਨ ਯੂਨਿਟੀ ਕੌਂਸਲ (BHBCUC) ਨੇ ਇਸ ਘਟਨਾ ਦੀ ਸਖ਼ਤ ਨਿਦਾ ਕਰਦਿਆਂ ਕਿਹਾ ਹੈ ਕਿ ਦੇਸ਼ ਵਿੱਚ ਆਮ ਚੋਣਾਂ ਤੋਂ ਪਹਿਲਾਂ ਘੱਟ ਗਿਣਤੀਆਂ ਵਿਰੁੱਧ ਅਪਰਾਧ ਅਤੇ ਅੱਤਿਆਚਾਰ ਚਿੰਤਾਜਨਕ ਰੂਪ ਵਿੱਚ ਵਧ ਗਏ ਹਨ।

ਕੌਂਸਲ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਕੱਲੇ ਦਸੰਬਰ 2025 ਵਿੱਚ ਹੀ ਫਿਰਕੂ ਹਿੰਸਾ ਦੀਆਂ 51 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 10 ਕਤਲ, ਲੁੱਟ-ਖੋਹ, ਮੰਦਰਾਂ ’ਤੇ ਕਬਜ਼ੇ ਅਤੇ ਅਗਜ਼ਨੀ ਦੀਆਂ ਵਾਰਦਾਤਾਂ ਸ਼ਾਮਲ ਹਨ।

ਹਾਲ ਹੀ ਦੇ ਦਿਨਾਂ ਵਿੱਚ ਇੱਕ ਹਿੰਦੂ ਵਿਧਵਾ ਨਾਲ ਜਬਰ-ਜ਼ਨਾਹ, ਗਹਿਣਿਆਂ ਦੀ ਦੁਕਾਨ ਦੀ ਲੁੱਟ ਅਤੇ ਕਈ ਹਿੰਦੂ ਕਾਰੋਬਾਰੀਆਂ ਦੇ ਕਤਲ ਦੀਆਂ ਖ਼ਬਰਾਂ ਨੇ ਭਾਈਚਾਰੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਕੌਂਸਲ ਦਾ ਮੰਨਣਾ ਹੈ ਕਿ ਇਹ ਹਿੰਸਾ ਘੱਟ ਗਿਣਤੀ ਵੋਟਰਾਂ ਨੂੰ ਡਰਾਉਣ ਅਤੇ ਉਨ੍ਹਾਂ ਨੂੰ ਵੋਟ ਪਾਉਣ ਤੋਂ ਰੋਕਣ ਦੀ ਇੱਕ ਸਿਆਸੀ ਸਾਜ਼ਿਸ਼ ਹੈ।