latest news Punjab

ਪਾਕਿਸਤਾਨ ਦੀ ਸਰਹੱਦ ਪਾਰ ਕਰਨ ਵਾਲਾ ਭੋਇਪੁਰ ਦਾ ਨੌਜਵਾਨ ਗ੍ਰਿਫਤਾਰ

ਪਾਕਿਸਤਾਨ ਦੀ ਸਰਹੱਦ ਪਾਰ ਕਰਨ ਵਾਲਾ ਭੋਇਪੁਰ ਦਾ ਨੌਜਵਾਨ ਗ੍ਰਿਫਤਾਰ
  • PublishedDecember 24, 2025

ਕੌਮਾਂਤਰੀ ਸਰਹੱਦ ਪਾਰ ਕਰ ਕੇ ਪਾਕਿਸਤਾਨ ਖੇਤਰ ਵਿਚ ਜਾਣ ਵਾਲੇ ਪਾਕਿਸਤਾਨੀ ਰੇਜ਼ਰਾਂ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਹਿਚਾਣ ਸ਼ਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਭੋਇਪੁਰ ਥਾਣਾ ਸ਼ਾਹਕੋਟ ਵਜੋ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ 20 ਦਸੰਬਰ ਨੂੰ ਉਕਤ ਨੌਜਵਾਨ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਸਹਿਜੜਾ ਖੇਤਰ ਰਾਹੀ ਪਾਕਿਸਤਾਨ ਦੀ ਸਰਹੱਦ ’ਚ ਦਾਖਿਲ ਹੋਇਆ ਸੀ।

ਪਾਕਿਸਤਾਨੀ ਰੇਜ਼ਰਾਂ ਨੇ ਭਾਰਤੀ ਨਾਗਰਿਕ ਨੂੰ ਇਕ ਸਰਹੱਦੀ ਪਿੰਡ ਤੋਂ ਗ੍ਰਿਫਤਾਰ ਕਰਕੇ ਥਾਣਾ ਗੰਡਾ ਸਿੰਘ ਦੀ ਪੁਲੀਸ ਹਵਾਲੇ ਕਰ ਦਿਤਾ ਸੀ। ਪਾਕਿਸਤਾਨ ਪੁਲੀਸ ਨੇ ਉਸਨੂੰ ਗ਼ੈਰ ਕਾਨੂੰਨੀ ਢੰਗ ਰਾਹੀ ਸਰਹੱਦ ਪਾਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਜਦੋਂ ਉਕਤ ਨੌਜਵਾਨ ਦੀ ਗ੍ਰਿਫਤਾਰੀ ਬਾਰੇ ਸੋਸਲ ਮੀਡੀਆ ’ਤੇ ਖ਼ਬਰਾਂ ਚੱਲਣ ਲੱਗੀਆਂ ਤਾਂ ਇਲਾਕਾ ਸ਼ਾਹਕੋਟ ਵਿਚ ਇਕਦਮ ਹੈਰਾਨੀ ਫੈਲ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਦਿਨ ਪਹਿਲਾ ਇਸ ਸਬੰਧੀ ਬੀ.ਐਸ.ਐਫ ਦੇ ਅਧਿਕਾਰੀ ਥਾਣਾ ਸ਼ਾਹਕੋਟ ਵਿਚ ਜਾਣਕਾਰੀ ਇਕੱਠੀ ਕਰਨ ਲਈ ਵੀ ਆਏ ਸਨ।

ਪੱਤਰਕਾਰਾਂ ਦੀ ਟੀਮ ਜਦੋਂ ਪਿੰਡ ਭੋਇਪੁਰ ਵਿਚ ਪੁੱਜੀ ਤਾਂ ਸ਼ਰਨਦੀਪ ਸਿੰਘ ਦੇ ਮਾਤਾ ਤੇ ਪਿਤਾ ਗਹਿਰੀ ਚਿੰਤਾਂ ਵਿਚ ਡੁੱਬੇ ਹੋਏ ਸਨ। ਸਤਨਾਮ ਸਿੰਘ ਨੇ ਦੱਸਿਆ ਕਿ ਸ਼ਰਨਦੀਪ ਸਿੰਘ ਨਸ਼ਾ ਕਰਨ ਦਾ ਆਦੀ ਹੈ। ਨਸ਼ਾ ਚੁਡਾਉਣ ਲਈ ਉਸਨੂੰ ਨਸਾ ਛੁਡਾਊ ਕੇਂਦਰਾਂ ਵਿਚ ਵੀ ਰੱਖਿਆ ਸੀ। ਉਹ ਰੁਸਤਮੇ ਹਿੰਦ ਮੇਹਰਦੀਨ ਦੇ ਪੁੱਤਰ ਮਜੀਦਾ ਦੇ ਅਖਾੜੇ ਵਿਚ ਕੁਝ ਸਮੇ ਤੱਕ ਭਲਵਾਨੀ ਵੀ ਕਰਦਾ ਰਿਹਾ ਹੈ। 2 ਨਵੰਬਰ ਨੂੰ ਪਿੰਡ ਦੇ ਹੀ ਇਕ ਨੌਜਵਾਨ ਨਾਲ ਉਹ ਘਰੋ ਗਿਆ ਸੀ। ਜਦੋ ਉਹ ਰਾਤ ਤੱਕ ਘਰ ਵਾਪਿਸ ਨਾ ਆਇਆ ਤਾਂ ਉਨ੍ਹਾਂ ਨੇ ਪਿੰਡ ਦੇ ਉਸ ਨੌਜਵਾਨ ਕੋਲੋ ਆਪਣੇ ਪੁੱਤਰ ਬਾਰੇ ਪੁੱਛਿਆ ਕਿ ਉਹ ਕਿੱਥੇ ਹੈ ਪਰ ਉਸਨੇ ਕੋਈ ਤਸੱਲੀ ਬਖਸ ਜਵਾਬ ਨਹੀ ਦਿਤਾ।