latest news World

South Africa shooting: ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਗੋਲੀਬਾਰੀ; 9 ਮੌਤਾਂ, 10 ਜ਼ਖਮੀ

South Africa shooting: ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਗੋਲੀਬਾਰੀ; 9 ਮੌਤਾਂ, 10 ਜ਼ਖਮੀ
  • PublishedDecember 21, 2025

ਦੱਖਣੀ ਅਫਰੀਕਾ ਦੇ ਜੋਹਾਨਸਬਰਗ ਦੇ ਪੱਛਮ ਵਿੱਚ ਸਥਿਤ ਬੇਕਰਸਡਲ (Bekkersdal) ਟਾਊਨਸ਼ਿਪ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਿੱਚ 9 ਲੋਕ ਮਾਰੇ ਗਏ ਹਨ। ਦੱਖਣੀ ਅਫਰੀਕੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ (SABC) ਨਿਊਜ਼ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਅਲਜਜ਼ੀਰਾ ਦੀ ਰਿਪੋਰਟ ਵਿੱਚ ਪੁਲੀਸ ਅਨੁਸਾਰ ਦੱਖਣੀ ਅਫਰੀਕਾ ਵਿੱਚ ਜੋਹਾਨਸਬਰਗ ਸ਼ਹਿਰ ਦੇ ਨੇੜੇ ਇੱਕ ਟਾਊਨਸ਼ਿਪ ਵਿੱਚ ਬੰਦੂਕਧਾਰੀਆਂ ਨੇ ਇੱਕ ਟੈਵਰਨ (ਸ਼ਰਾਬਖਾਨੇ) ਵਿੱਚ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ ਨੌਂ ਲੋਕ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਪੁਲੀਸ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਸ਼ਾਮਲ ਵਿਅਕਤੀਆਂ ਦੀ ਭਾਲ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਇਹ ਘਟਨਾ ਬੇਕਰਸਡਲ (Bekkersdal) ਟਾਊਨਸ਼ਿਪ ਵਿੱਚ ਸਥਾਨਕ ਸਮੇਂ ਅਨੁਸਾਰ ਰਾਤ 1 ਵਜੇ ਤੋਂ ਕੁਝ ਸਮਾਂ ਪਹਿਲਾਂ ਵਾਪਰੀ।

ਪੁਲਿਸ ਨੇ ਬਿਆਨ ਵਿੱਚ ਕਿਹਾ, “ਦੱਸਿਆ ਜਾ ਰਿਹਾ ਹੈ ਕਿ ਇੱਕ ਚਿੱਟੇ ਰੰਗ ਦੀ ਕੋਂਬੀ (ਵੈਨ) ਅਤੇ ਇੱਕ ਸਿਲਵਰ ਰੰਗ ਦੀ ਸੇਡਾਨ ਕਾਰ ਵਿੱਚ ਸਵਾਰ ਲਗਪਗ 12 ਅਣਪਛਾਤੇ ਸ਼ੱਕੀਆਂ ਨੇ ਟੈਵਰਨ ਵਿੱਚ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾਈਆਂ ਅਤੇ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੁੰਦੇ ਸਮੇਂ ਵੀ ਅੰਨ੍ਹੇਵਾਹ ਗੋਲੀਬਾਰੀ ਜਾਰੀ ਰੱਖੀ।” ਪੁਲੀਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਟੈਵਰਨ ਲਾਇਸੰਸਸ਼ੁਦਾ ਸੀ।