India latest news

ਗੋਆ ਵਿੱਚ ਗੈਰਕਾਨੂੰਨੀ ਨਾਈਟ ਕਲੱਬ ਢਾਹਿਆ

ਗੋਆ ਵਿੱਚ ਗੈਰਕਾਨੂੰਨੀ ਨਾਈਟ ਕਲੱਬ ਢਾਹਿਆ
  • PublishedDecember 9, 2025

ਗੋਆ ਦੇ ਇਕ ਨਾਈਟ ਕਲੱਬ ਵਿਚ ਦੋ ਦਿਨ ਪਹਿਲਾਂ ਅੱਗ ਲੱਗਣ ਕਾਰਨ 25 ਜਣਿਆਂ ਦੀ ਮੌਤ ਹੋ ਗਈ ਸੀ। ਗੋਆ ਦੇ ਵੈਗਟਰ ਬੀਚ ’ਤੇ ਰੋਮੀਓ ਲੇਨ ਨਾਈਟ ਕਲੱਬ ਨੂੰ ਅੱਜ ਢਾਹ ਦਿੱਤਾ ਗਿਆ। ਇਹ ਕਾਰਵਾਈ ਗੋਆ ਸੈਰ-ਸਪਾਟਾ ਵਿਭਾਗ ਨੇ ਕੀਤੀ।

ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੌਰਭ ਤੇ ਗੌਰਵ ਲੂਥਰਾ ਨੇ ਸੈਰ-ਸਪਾਟਾ ਵਿਭਾਗ ਦੀ ਜ਼ਮੀਨ ’ਤੇ ਕਲੱਬ ਬਣਾਇਆ ਸੀ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅਧਿਕਾਰੀਆਂ ਨੂੰ ਕਲੱਬ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਹੁਕਮ ਦਿੱਤਾ ਸੀ। ਇਸ ਕਲੱਬ ਦੇ ਮਾਲਕ ਸੌਰਭ ਅਤੇ ਗੌਰਵ ਲੂਥਰਾ ਹਨ ਤੇ ਇਸ ਕਲੱਬ ਵਿਚ ਹੋਰਾਂ ਦੀ ਵੀ ਹਿੱਸਾ ਪੱਤੀ ਹੈ।