Canada latest news World

ਕੈਨੇਡਾ: ਪੰਜਾਬੀ ਗਾਇਕ ਦੇ ਘਰ ’ਤੇ ਗੋਲੀਬਾਰੀ, ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਕੈਨੇਡਾ: ਪੰਜਾਬੀ ਗਾਇਕ ਦੇ ਘਰ ’ਤੇ ਗੋਲੀਬਾਰੀ, ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
  • PublishedOctober 29, 2025

ਪੰਜਾਬੀ ਉਦਯੋਗਪਤੀ ਦਰਸ਼ਨ ਸਿੰਘ ਸਾਹਸੀ ਦੇ ਕਤਲ ਤੋਂ ਇੱਕ ਦਿਨ ਬਾਅਦ ਕੈਨੇਡਾ ਵਿੱਚ ਪੰਜਾਬੀ ਗਾਇਕ ਚੰਨੀ ਨਤਨ ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ।

ਇਸ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਨੇ ਦਰਸ਼ਨ ਸਿੰਘ ਸਾਹਸੀ ਦੇ ਕਤਲ ਅਤੇ ਚੰਨੀ ਨਤਨ ਦੀ ਰਿਹਾਇਸ਼ ’ਤੇ ਹੋਈ ਗੋਲੀਬਾਰੀ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਕਿਹਾ ਹੈ ਕਿ ਉਦਯੋਗਪਤੀ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਨੇ ਫਿਰੌਤੀ ਦੀ ਰਕਮ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਪੁਲੀਸ ਵੱਲੋਂ ਦੋਵਾਂ ਘਟਨਾਵਾਂ ਦੀ ਜਾਂਚ ਜਾਰੀ ਹੈ ਅਤੇ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਸੰਭਾਵੀ ਨਿਸ਼ਾਨਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਬਿਸ਼ਨੋਈ ਗੈਂਗ ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲਾ ਇੱਕ ਵੱਡਾ ਅਪਰਾਧਿਕ ਸਿੰਡੀਕੇਟ ਹੈ। ਲਾਰੈਂਸ 2014 ਤੋਂ ਭਾਰਤੀ ਜੇਲ੍ਹ ਵਿੱਚ ਬੰਦ ਹੈ ਪਰ ਜੇਲ੍ਹ ਤੋਂ ਹੀ ਅਪਰਾਧਿਕ ਕਾਰਵਾਈਆਂ ਨੂੰ ਕੰਟਰੋਲ ਕਰ ਰਿਹਾ ਹੈ। ਗੈਂਗ ਦਾ ਇੱਕ ਵੱਡਾ ਨੈੱਟਵਰਕ ਹੈ ਜਿਸ ਵਿੱਚ ਸੈਂਕੜੇ ਮੈਂਬਰ ਸ਼ਾਮਲ ਹਨ ਜੋ ਭਾਰਤ ਅਤੇ ਕੋਮਾਂਤਰੀ ਪੱਧਰ ‘ਤੇ ਕੈਨੇਡਾ ਸਮੇਤ, ਫਿਰੌਤੀ, ਨਿਸ਼ਾਨਾ ਬਣਾ ਕੇ ਕਤਲ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਤੇ ਹਥਿਆਰਬੰਦ ਹਿੰਸਾ ਵਿੱਚ ਸ਼ਾਮਲ ਹਨ।