Cyclone Montha: ਚੱਕਰਵਾਤੀ ਤੂਫਾਨ ਮੋਂਥਾ: ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿੱਚ 37 ਉਡਾਣਾਂ ਰੱਦ
Cyclone Montha: ਚੱਕਰਵਾਤੀ ਤੂਫਾਨ ਮੋਂਥਾ ਦੇ ਮੱਦੇਨਜ਼ਰ ਤੇਲੰਗਾਨਾ ਦੇ ਸ਼ਮਸ਼ਾਬਾਦ ਅਤੇ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ, ਵਿਸ਼ਾਖਾਪਟਨਮ ਅਤੇ ਰਾਜਾਮੁੰਦਰੀ ਹਵਾਈ ਅੱਡਿਆਂ ਦਰਮਿਆਨ ਚੱਲਣ ਵਾਲੀਆਂ 37 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਾਕੀਨਾਡਾ ਦੇ ਆਲੇ-ਦੁਆਲੇ ਆਂਧਰਾ ਪ੍ਰਦੇਸ਼ ਦੇ ਤੱਟ ਦੇ ਨੇੜੇ 30 ਇੰਡੀਗੋ, ਦੋ ਏਅਰ ਇੰਡੀਆ ਅਤੇ ਪੰਜ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਭਾਰਤੀ ਮੌਸਮ ਵਿਭਾਗ ਅਨੁਸਾਰ ਮੋਂਥਾ ਮੰਗਲਵਾਰ ਸ਼ਾਮ ਜਾਂ ਅੱਜ ਰਾਤ ਨੂੰ ਕਾਕੀਨਾਡਾ ਦੇ ਆਲੇ-ਦੁਆਲੇ ਆਂਧਰਾ ਪ੍ਰਦੇਸ਼ ਤੱਟ ਨਾਲ ਟਕਰਾਉਣ ਦੀ ਉਮੀਦ ਹੈ ਜਿਸ ਵਿੱਚ ਹਵਾ ਦੀ ਗਤੀ 90-100 ਕਿਲੋਮੀਟਰ ਪ੍ਰਤੀ ਘੰਟਾ ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋਵੇਗੀ।
ਮੌਸਮ ਵਿਭਾਗ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ, ‘ਐਸਸੀਐਸ ਮੋਂਥਾ ਉੱਤਰ-ਉੱਤਰ-ਪੱਛਮ ਵੱਲ ਵਧ ਰਿਹਾ ਹੈ। ਇਸ ਨਾਲ ਆਂਧਰਾ ਪ੍ਰਦੇਸ਼ ਦੇ 39 ਹਲਕਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਮੰਤਰੀਆਂ, ਸੰਸਦ ਮੈਂਬਰਾਂ ਤੇ ਅਧਿਕਾਰੀਆਂ ਨੂੰ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ।