Delhi India latest news

ਦਿੱਲੀ ‘ਚ ਪ੍ਰਦੂਸ਼ਣ ਦੇ ਮੱਦੇਨਜ਼ਰ 29 ਅਕਤੂਬਰ ਨੂੰ ਪਵੇਗਾ ਨਕਲੀ ਮੀਂਹ, ਜਾਣੋ ਕੀ ਹੈ Cloud Seeding ?

ਦਿੱਲੀ ‘ਚ ਪ੍ਰਦੂਸ਼ਣ ਦੇ ਮੱਦੇਨਜ਼ਰ 29 ਅਕਤੂਬਰ ਨੂੰ ਪਵੇਗਾ ਨਕਲੀ ਮੀਂਹ, ਜਾਣੋ ਕੀ ਹੈ Cloud Seeding ?
  • PublishedOctober 24, 2025
ਦਿੱਲੀ ਕਲਾਊਡ ਸੀਡਿੰਗ ਰਾਹੀਂ ਆਪਣੇ ਪਹਿਲੇ ਨਕਲੀ ਮੀਂਹ ਲਈ ਤਿਆਰ ਹੈ, ਜੋ ਸੰਭਾਵਤ ਤੌਰ ’ਤੇ 29 ਅਕਤੂਬਰ ਨੂੰ ਹੋਵੇਗੀ। ਇਹ ਜਾਣਕਾਰੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਸਾਂਝੀ ਕੀਤੀ ਗਈ ਹੈ।

ਬੁਰਾੜੀ ਉੱਪਰ ਕੀਤੀ ਗਈ ਇੱਕ ਟਰਾਇਲ ਉਡਾਣ ਨੇ ਸਿਸਟਮ ਦੀ ਸਫਲਤਾਪੂਰਵਕ ਜਾਂਚ ਕੀਤੀ, ਜਿਸ ਵਿੱਚ ਬੱਦਲਾਂ ਵਿੱਚ ਸਿਲਵਰ ਆਇਓਡਾਈਡ ਅਤੇ ਸੋਡੀਅਮ ਕਲੋਰਾਈਡ ਛੱਡਿਆ ਗਿਆ। ਇਸ ਸਬੰਧੀ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਐਕਸ ’ਤੇ ਵੀਡੀਓ ਸਾਂਝੀ ਕਰਦਿਆਂ ਪ੍ਰੋਜੈਕਟ ਬਾਰੇ ਚਰਚਾ ਵੀ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਇਹ ਪ੍ਰੋਜੈਕਟ ਦਿੱਲੀ ਸਰਕਾਰ ਅਤੇ ਆਈਆਈਟੀ-ਕਾਨਪੁਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਆਈਐੱਮਡੀ ਅਤੇ ਆਈਆਈਟੀਐੱਮ ਪੁਣੇ ਦਾ ਸਮਰਥਨ ਪ੍ਰਾਪਤ ਹੈ।

ਦੀਵਾਲੀ ਤੋਂ ਬਾਅਦ ਧੁੰਦ ਦੇ ਮੌਸਮ ਦੌਰਾਨ ਪਾਰਟੀਕੁਲੇਟ ਪ੍ਰਦੂਸ਼ਣ ਨੂੰ ਘਟਾਉਣ ਲਈ ਉੱਤਰ-ਪੱਛਮੀ ਦਿੱਲੀ ਵਿੱਚ ਕਲਾਊਡ ਸੀਡਿੰਗ ਦੇ ਪੰਜ ਟਰਾਇਲ ਦੀ ਯੋਜਨਾ ਬਣਾਈ ਗਈ ਹੈ। ਇਸ ਕਾਰਵਾਈ ਨੂੰ ਡੀਜੀਸੀਏ ਤੋਂ ਪ੍ਰਵਾਨਗੀ ਮਿਲੀ ਹੈ ਅਤੇ ਇਹ ਸਖ਼ਤ ਸੁਰੱਖਿਆ ਅਤੇ ਹਵਾਈ ਆਵਾਜਾਈ ਪ੍ਰੋਟੋਕੋਲਾਂ ਦੀ ਪਾਲਣਾ ਕਰਦੀ ਹੈ।