Delhi India latest news

ਦੀਵਾਲੀ ਮਗਰੋਂ ਦਿੱਲੀ ਫਿਰ ਬਣਿਆ ਗੈਸ ਚੈਂਬਰ; ਜ਼ਹਿਰੀਲੀ ਹੋਈ ਆਬੋ ਹਵਾ

ਦੀਵਾਲੀ ਮਗਰੋਂ ਦਿੱਲੀ ਫਿਰ ਬਣਿਆ ਗੈਸ ਚੈਂਬਰ; ਜ਼ਹਿਰੀਲੀ ਹੋਈ ਆਬੋ ਹਵਾ
  • PublishedOctober 21, 2025

ਦੀਵਾਲੀ ਤੋਂ ਅਗਲੇ ਦਿਨ ਕੌਮੀ ਰਾਜਧਾਨੀ ਦਿੱਲੀ ਵਿਚ ਮੰਗਲਵਾਰ ਸਵੇਰੇ ਧੂੰਏਂ ਦੀ ਸੰਘਣੀ ਚਾਦਰ ਛਾਈ ਹੋਈ ਹੈ। ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਦੇ ਅੰਕੜਿਆਂ ਅਨੁਸਾਰ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਹੈ। ਹਵਾ ਦੀ ਗੁਣਵੱਤਾ ਸੂਚਕ ਅੰਕ (AQI) ਸਵੇਰੇ 7 ਵਜੇ 347 ’ਤੇ ਪਹੁੰਚ ਗਿਆ। ਇਹ ਪਿਛਲੇ ਸਾਲ ਨਾਲੋਂ ਸਿਰਫ਼ ਮਾਮੂਲੀ ਸੁਧਾਰ ਹੈ, ਜਦੋਂ ਦੀਵਾਲੀ ਤੋਂ ਬਾਅਦ ਸਵੇਰੇ 6:30 ਵਜੇ AQI 359 ਦਰਜ ਕੀਤਾ ਗਿਆ ਸੀ।

ਸੁਪਰੀਮ ਕੋਰਟ ਨੇ ਪਟਾਕਾ ਸਨਅਤ ਦੇ ਹਿੱਤਾਂ ਨਾਲ ਜਨਤਕ ਸਿਹਤ ਨਾਲ ਜੁੜੇ ਫ਼ਿਕਰਾਂ ਵਿਚ ਤਵਾਜ਼ਨ ਬਣਾਉਣ ਦੀ ਕੋਸ਼ਿਸ਼ ਵਿੱਚ ਦਿੱਲੀ ਐੱਨਸੀਆਰ ਵਿਚ ਦੀਵਾਲੀ ਮੌਕੇ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਦਿੱਤੀ ਸੀ। ਅਦਾਲਤ ਨੇ ਦਿੱਲੀ ਵਿੱਚ ਦੀਵਾਲੀ ਤੋਂ ਪਹਿਲਾਂ ਅਤੇ ਦੀਵਾਲੀ ਵਾਲੇ ਦਿਨ, ਯਾਨੀ 20 ਅਤੇ 21 ਅਕਤੂਬਰ ਨੂੰ ਸਵੇਰੇ 6:00 ਵਜੇ ਤੋਂ 7:00 ਵਜੇ ਅਤੇ ਸ਼ਾਮ 8:00 ਵਜੇ ਤੋਂ 10:00 ਵਜੇ ਤੱਕ ਹੀ ਗ੍ਰੀਨ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਸੀ।