Bandi Chhor Diwas: 21 ਅਕਤੂਬਰ ਨੂੰ ਮਨਾਈ ਜਾਵੇਗੀ ਦੀਵਾਲੀ ਤੇ ਬੰਦੀ ਛੋੜ ਦਿਵਸ: ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ
Bandi Chhor Diwas: ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਣੀ ਦੁਚਿੱਤੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਦੂਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ 21 ਅਕਤੂਬਰ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਈ ਜਾਵੇਗੀ। ਸਿੰਘ ਸਾਹਿਬ ਨੇ ਕਿਹਾ ਕਿ ਸੰਗਤ ਵਿੱਚ ਭੁਲੇਖਾ ਸੀ ਕਿ ਦੀਵਾਲੀ ਕਿਸ ਤਾਰੀਕ ਨੂੰ ਹੈ। ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਸਿੱਖ ਰਹਿਤ ਮਰਿਆਦਾ ਅਨੁਸਾਰ 21 ਅਕਤੂਬਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਿੰਘ ਸਾਹਿਬ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀ ਸੰਗਤ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਉਤੇ ਮੁਬਾਰਕਬਾਦ ਦਿੱਤੀ।
ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ “ਬੰਦੀ ਛੋੜ ਹੈ ਜੀਵਨ ਮੁਕਤ ਕਰੈ ਦੇਣਾ” ਅਰਥਾਤ ਜਿਹੜਾ ਸਤਿਗੁਰੂ ਹੋਰਾਂ ਨੂੰ ਗੁਲਾਮੀ ਤੋਂ ਛੁਡਾਏ, ਉਹੀ ਅਸਲੀ ਦਿਆਲ ਸਤਿਗੁਰੂ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜੋ ਮੀਰੀ-ਪੀਰੀ ਦੇ ਮਾਲਕ ਸਨ, ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਗਏ ਸਿਆਸੀ ਕੈਦੀਆਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਪਹੁੰਚੇ। ਉਨ੍ਹਾਂ ਦੇ ਸੰਗੀਤਮਈ ਵਾਪਸੀ ਦੇ ਮੌਕੇ ਉਤੇ ਸੰਗਤ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਦੀਵੇ ਬਾਲ ਕੇ, ਖੁਸ਼ੀ ਵਿੱਚ ਦੀਪਮਾਲਾ ਕਰਕੇ ਸਤਿਗੁਰੂ ਦੀ ਆਵਾਜਾਈ ਦਾ ਸਵਾਗਤ ਕੀਤਾ।