Kaps cafe firing: ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਤੀਜੀ ਵਾਰ ਗੋਲੀਬਾਰੀ
Kaps cafe firing: ਹਾਸ ਕਲਾਕਾਰ ਕਪਿਲ ਸ਼ਰਮਾ ਦੇ ਇੱਥੇ ਸਥਿਤ ਰੈਸਟੋਰੈਂਟ ’ਤੇ ਅੱਜ ਤੀਜੀ ਵਾਰ ਗੋਲੀਬਾਰੀ ਹੋਈ। ਇਸ ਹਮਲੇ ਦੀ ਜਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਲਿੱਤੀ ਗਈ ਹੈ…
ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਸੁਰੱਖਿਆ ਵੀ ਵਧਾ ਦਿੱਤੀ ਗਈ।
ਗਨੀਮਤ ਰਹੀ ਕਿ ਇਸ ਹਮਲੇ ‘ਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਰੈਸਟੋਰੈਂਟ ਜੁਲਾਈ ਵਿੱਚ ਖੁੱਲ੍ਹਿਆ ਸੀ। ਸਿਟੀਨਿਊਜ਼ ਵੈਨਕੂਵਰ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਤੜਕੇ 3.45 ਵਜੇ ਸਰੀ ਦੇ 85 ਐਵੇਨਿਊ ਅਤੇ 120 ਸਟ੍ਰੀਟ ’ਤੇ ਸਥਿਤ ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਗੋਲੀਬਾਰੀ ਹੋਈ। ਇਸ ਬਾਰੇ ਜਾਣਕਾਰੀ ਮਿਲਣ ’ਤੇ ਸਰੀ ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ। ਘਟਨਾ ਸਮੇਂ ਰੈਸਟੋਰੈਂਟ ਦਾ ਸਟਾਫ ਕੈਫੇ ਦੇ ਅੰਦਰ ਸੀ ਪਰ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।