School sexual assault: Patiala ਦੇ ਨਿੱਜੀ ਸਕੂਲ ਵਿਚ ਪੀਟੀ ਟੀਚਰ ਵਲੋਂ ਨਾਬਾਲਗ਼ ਨਾਲ ਜਬਰ ਜਨਾਹ, ਲੋਕਾਂ ਨੇ ਕੀਤਾ ਰੋਡ ਜਾਮ
School sexual assault: ਪਟਿਆਲਾ ਦੇ ਸਕੂਲ ਵਿੱਚ 8 ਸਾਲਾ ਬੱਚੀ ਨਾਲ ਜਬਰ ਜਨਾਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੀੜਤਾ ਅਤੇ ਹੋਰ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਨ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਐੱਸਐੱਸਟੀ ਨਗਰ ਦੇ ਬਾਹਰ ਧਰਨਾ ਲਾਉਂਦਿਆਂ ਸੜਕ ਜਾਮ ਕਰ ਦਿੱਤੀ।
ਇਸ ਮੌਕੇ ਸਿਵਲ ਸੁਸਾਇਟੀ ਸਮੂਹਾਂ ਅਤੇ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ (NGOs) ਦੇ ਕਾਰਕੁਨ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਸਕੂਲ ਪ੍ਰਬੰਧਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਕਾਰਨ ਸੜਕ ਜਾਮ ਰਹਿਣ ਨਾਲ ਬਦਲਵੇਂ ਰੂਟਾਂ ’ਤੇ ਭਾਰੀ ਟਰੈਫਿਕ ਜਾਮ ਲੱਗ ਗਿਆ ਅਤੇ ਆਉਣ-ਜਾਣ ਵਾਲੇ ਲੋਕ ਜਾਮ ਵਿੱਚ ਫਸ ਗਏ।
ਜ਼ਿਕਰਯੋਗ ਹੈ ਕਿ ਇਹ ਘਟਨਾ ਕਥਿਤ ਤੌਰ ’ਤੇ ਪਟਿਆਲਾ ਦੇ ਐੱਸਐੱਸਟੀ ਨਗਰ ਸਥਿਤ ਔਰੋ ਮੀਰਾ ਸਕੂਲ (Auro Mirra School) ਵਿੱਚ ਵਾਪਰੀ ਸੀ, ਜਿੱਥੇ ਪੀੜਤਾ ਦਾ ਇੱਕ ਸਰੀਰਕ ਸਿੱਖਿਆ ਅਧਿਆਪਕ ਵੱਲੋਂ ਜਬਰ-ਜਨਾਹ ਕੀਤਾ ਗਿਆ ਸੀ।
13 ਅਕਤੂਬਰ ਨੂੰ ਦਰਜ ਕੀਤੀ ਗਈ ਐਫਆਈਆਰ (FIR) ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਵੱਲੋਂ ਪੀੜਤਾ ਨਾਲ ਸਕੂਲ ਦੇ ਅੰਦਰ ਕਈ ਵਾਰ ਜ਼ਬਰ ਜਨਾਹ ਕੀਤਾ ਗਿਆ ਸੀ।
ਇਸ ਦੌਰਾਨ, ਪੀੜਤਾ ਦੀ ਡਾਕਟਰੀ ਜਾਂਚ ਵਿੱਚ ਕਈ ਵਾਰ ਜਿਨਸੀ ਸ਼ੋਸ਼ਣ ਹੋਣ ਦਾ ਖੁਲਾਸਾ ਹੋਇਆ ਹੈ।