latest news World

Trump’s warning to Hamas: ਟਰੰਪ ਵੱਲੋਂ ਚੇਤਾਵਨੀ, ਖੂਨ-ਖਰਾਬਾ ਜਾਰੀ ਰਿਹਾ ਤਾਂ ਗਾਜ਼ਾ ਜਾ ਕੇ ਹਮਾਸ ਦਾ ਖ਼ਾਤਮਾ ਕਰਾਂਗੇ

Trump’s warning to Hamas: ਟਰੰਪ ਵੱਲੋਂ ਚੇਤਾਵਨੀ, ਖੂਨ-ਖਰਾਬਾ ਜਾਰੀ ਰਿਹਾ ਤਾਂ ਗਾਜ਼ਾ ਜਾ ਕੇ ਹਮਾਸ ਦਾ ਖ਼ਾਤਮਾ ਕਰਾਂਗੇ
  • PublishedOctober 17, 2025

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਹਮਾਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਗਾਜ਼ਾ ਵਿਚ ਖੂਨ ਖਰਾਬਾ ਜਾਰੀ ਰਿਹਾ ਤਾਂ ‘ਸਾਨੂੰ ਮਜਬੂਰੀਵੱਸ ਉਥੇ ਜਾ ਕੇ ਉਸ ਦਾ ਖ਼ਾਤਮਾ ਕਰਨਾ ਹੋਵੇਗਾ।’’ ਇਹ ਚੇਤਾਵਨੀ ਅਜਿਹੇ ਮੌਕੇ ਦਿੱਤੀ ਗਈ ਹੈ ਜਦੋਂ ਪਿਛਲੇ ਹਫ਼ਤੇ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਤੇ ਬੰਧਕਾਂ ਦੀ ਰਿਹਾਈ ਸਬੰਧੀ ਸਮਝੌਤੇ ਮਗਰੋਂ ਖੇਤਰ ਵਿਚ ਜਾਰੀ ਹਿੰਸਾ ਨੂੰ ਟਰੰਪ ਨੇ ਮਾਮੂਲੀ ਦੱਸਿਆ ਸੀ।

ਬਹਿਰਹਾਲ ਹਮਾਸ ਨੂੰ ਚੇਤਾਵਨੀ ਦੇਣ ਮਗਰੋਂ ਅਮਰੀਕੀ ਸਦਰ ਨੇ ਸਪਸ਼ਟ ਕੀਤਾ ਕਿ ਅਮਰੀਕਾ ਆਪਣੇ ਫੌਜੀ ਗਾਜ਼ਾ ਨਹੀਂ ਭੇਜੇਗਾ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਇਹ ਨਹੀਂ ਕਰਾਂਗੇ। ਸਾਡੇ ਨੇੜੇ ਅਜਿਹੇ ਲੋਕ ਹਨ ਜੋ ਸਾਡੀ ਦੇਖ ਰੇਖ ਵਿਚ ਇਸ ਕੰਮ ਨੂੰ ਬਹੁਤ ਆਸਾਨੀ ਨਾਲ ਕਰ ਲੈਣਗੇ।’’ ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਹਮਾਸ ਨੇ ‘ਕੁਝ ਬਹੁਤ ਬੁਰੇ ਗਰੋਹਾਂ’ ਨੂੰ ਖ਼ਤਮ ਕਰ ਦਿੱਤਾ ਹੈ ਤੇ ਗਰੋਹ ਦੇ ਕਈ ਮੈਂਬਰਾਂ ਦੀ ਹੱਤਿਆ ਕੀਤੀ ਹੈ।

ਉਨ੍ਹਾਂ ਇਹ ਵੀ ਕਿਹਾ, ‘‘ਸੱਚ ਕਹਾਂ ਤਾਂ ਮੈਨੂੰ ਇਸ ਨਾਲ ਬਹੁਤਾ ਫ਼ਰਕ ਨਹੀਂ ਪਿਆ।’’ ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਆਪਣੀ ਇਸ ਧਮਕੀ ਨੂੰ ਕਿਵੇਂ ਲਾਗੂ ਕਰਨਗੇ। ਉਧਰ ਵ੍ਹਾਈਟ ਹਾਊਸ ਨੇ ਵੀ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਟਰੰਪ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਗਾਜ਼ਾ ਵਿਚ ਹਮਾਸ ਵੱੱਲੋਂ ਰਵਾਇਤੀ ਗੁੱਟਾਂ ਦੀ ਹੱਤਿਆ ਕੀਤੇ ਜਾਣ ਨੂੰ ਲੈ ਕੇ ਉਨ੍ਹਾਂ ਦਾ ਸੰਜਮ ਸੀਮਤ ਹੈ। ਉਨ੍ਹਾਂ ਕਿਹਾ, ‘‘ਹਮਾਸ ਲੜਾਕਿਆਂ ਨੂੰ ਹਥਿਆਰ ਸੁੱਟਣੇ ਹੋਣਗੇ, ਨਹੀਂ ਤਾਂ ਅਸੀਂ ਉਨ੍ਹਾਂ ਨੂੰ ਹਥਿਆਰਬੰਦ ਕਰ ਦੇਵਾਂਗੇ ਅਤੇ ਇਹ ਜਲਦੀ ਅਤੇ ਸੰਭਵ ਤੌਰ ’ਤੇ ਹਿੰਸਕ ਢੰਗ ਨਾਲ ਹੋਵੇਗਾ।