ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਪ੍ਰੈਸ ਕਾਨਫਰੰਸ ਵਿੱਚ ਔਰਤਾਂ ਨੂੰ ਸੱਦਿਆ
ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਨੇ ਅੱਜ ਕਿਹਾ ਕਿ ਨਵੀਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਵਿੱਚ ਔਰਤਾਂ ਨੂੰ ਜਾਣਬੁੱਝ ਕੇ ਸੱਦਾ ਨਹੀਂ ਦਿੱਤਾ ਗਿਆ ਬਲਕਿ ਇਹ ਤਕਨੀਕੀ ਗਲਤੀ ਦਾ ਨਤੀਜਾ ਸੀ ਤੇ ਸਮਾਂ ਘੱਟ ਸੀ। ਪਿਛਲੀ ਵਾਰ ਪੱਤਰਕਾਰਾਂ ਦੀ ਛੋਟੀ ਸੂਚੀ ਤਿਆਰ ਕੀਤੀ ਗਈ ਸੀ ਕਿਉਂਕਿ ਸਮਾਂ ਘੱਟ ਸੀ। ਉਨ੍ਹਾਂ ਭਾਰਤੀ ਮੀਡੀਆ ਅਤੇ ਸਿਆਸਤਦਾਨਾਂ ਦੇ ਵਧਦੇ ਵਿਰੋਧ ਦਾ ਕਾਰਨ ਅੱਜ ਸਪਸ਼ਟ ਕੀਤਾ ਕਿ ਇਹ ਫੈਸਲਾ ਔਰਤਾਂ ਨਾਲ ਵਿਤਕਰੇ ’ਤੇ ਆਧਾਰਿਤ ਨਹੀਂ ਸੀ।
ਮੁਤੱਕੀ ਨੇ ਕਿਹਾ, ‘ਇਹ ਇੱਕ ਤਕਨੀਕੀ ਮੁੱਦਾ ਸੀ… ਸਾਡੇ ਸਾਥੀਆਂ ਨੇ ਸਮਾਂ ਘੱਟ ਹੋਣ ਕਾਰਨ ਪੱਤਰਕਾਰਾਂ ਦੇ ਖਾਸ ਵਰਗ ਨੂੰ ਸੱਦਾ ਭੇਜਣ ਦਾ ਫੈਸਲਾ ਕੀਤਾ ਸੀ ਅਤੇ ਇਸ ਤੋਂ ਇਲਾਵਾ ਕੋਈ ਹੋਰ ਇਰਾਦਾ ਨਹੀਂ ਸੀ।’