India latest news

ICU fire: ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ’ਚ ਅੱਗ ਲੱਗਣ ਨਾਲ 8 ਮਰੀਜ਼ਾਂ ਦੀ ਮੌਤ

ICU fire: ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ’ਚ ਅੱਗ ਲੱਗਣ ਨਾਲ 8 ਮਰੀਜ਼ਾਂ ਦੀ ਮੌਤ
  • PublishedOctober 6, 2025

ICU fire: ਜੈਪੁਰ ਦੇ ਸਵਾਈ ਮਾਨ ਸਿੰਘ (SMS) ਹਸਪਤਾਲ ਵਿਚ ਅੇੈਤਵਾਰ ਦੇਰ ਰਾਤੀਂ ਟਰੌਮਾ ਸੈਂਟਰ ਦੀ ਦੂਜੀ ਮੰਜ਼ਿਲ ਵਿਚ ਲੱਗੀ ਅੱਗ ਨਾਲ 6 ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੌ ਔਰਤਾਂ ਵੀ ਸ਼ਾਮਲ ਹਨ। ਟਰੌਮਾ ਸੈਂਟਰ ਦੇ ਇੰਚਾਰਜ ਡਾ.ਅਨੁਰਾਗ ਧਾਕੜ ਨੇ ਕਿਹਾ ਕਿ ਸਟੋਰੇਜ ਏਰੀਆ ਵਿਚ ਅੱਗ ਲੱਗਣ ਮੌਕੇ ਨਿਊਰੋ ਆਈਸੀਯੂ ਵਿਚ 11 ਮਰੀਜ਼ ਜ਼ੇਰੇ ਇਲਾਜ ਸਨ। ਧਾਕੜ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਪੀੜਤਾਂ ਦੀ ਪਛਾਣ ਪਿੰਟੂ (ਸੀਕਰ), ਦਿਲੀਪ (ਆਂਧੀ, ਜੈਪੁਰ), ਸ੍ਰੀਨਾਥ, ਰੁਕਮਨੀ, ਖੁਰਮਾ (ਸਾਰੇ ਭਰਤਪੁਰ) ਤੇ ਬਹਾਦੁਰ (ਸਾਂਗਾਨੇਰ, ਜੈਪੁਰ) ਵਜੋਂ ਦੱਸੀ ਗਈ ਹੈ।

ਡਾ.ਧਾਕੜ ਨੇ ਕਿਹਾ, ‘‘ਮਰਨ ਵਾਲਿਆਂ ਵਿਚ ਦੋ ਔਰਤਾਂ ਤੇ ਚਾਰ ਵਿਅਕਤੀ ਸ਼ਾਮਲ ਹਨ। 14 ਹੋਰਨਾਂ ਮਰੀਜ਼ਾਂ ਨੂੰ ਵੱਖੋ ਵੱਖਰੇ ਆਈਸੀਯੂ ਵਿਚ ਦਾਖ਼ਲ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ।’’ ਅੱਗ ਲੱਗਣ ਨਾਲ ਇਮਾਰਤ ਵਿੱਚ ਹਫੜਾ-ਦਫੜੀ ਮਚ ਗਈ, ਧੂੰਆਂ ਤੇਜ਼ੀ ਨਾਲ ਪੂਰੀ ਮੰਜ਼ਿਲ ’ਤੇ ਫੈਲ ਗਿਆ ਅਤੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਦਹਿਸ਼ਤ ਫੈਲ ਗਈ।