India latest news

ਅੰਮ੍ਰਿਤਸਰ ਤੋਂ ਬਰਮਿੰਘਮ ਜਾਂਦੀ Air India ਦੀ ਫਲਾਈਟ ‘ਚ ਆ ਗਈ ਖ਼ਰਾਬੀ, ਖੁੱਲ੍ਹ ਗਿਆ RAT

ਅੰਮ੍ਰਿਤਸਰ ਤੋਂ ਬਰਮਿੰਘਮ ਜਾਂਦੀ Air India ਦੀ ਫਲਾਈਟ ‘ਚ ਆ ਗਈ ਖ਼ਰਾਬੀ, ਖੁੱਲ੍ਹ ਗਿਆ RAT
  • PublishedOctober 5, 2025

ਏਅਰ ਇੰਡੀਆ ਦੀ ਇਕ ਫਲਾਈਟ, ਜੋ ਕਿ ਅੰਮ੍ਰਿਤਸਰ ਤੋਂ ਇੰਗਲੈਂਡ ਦੇ ਬਰਮਿੰਘਮ ਜਾ ਰਹੀ ਸੀ, ‘ਚ ਅਚਾਨਕ ਤਕਨੀਕੀ ਖ਼ਰਾਬੀ ਆ ਗਈ। ਹਾਲਾਂਕਿ ਇਸ ਫਲਾਈਟ ਦੀ ਰੈਮ ਏਅਰ ਟਰਬਾਈਨ ਦੇ ਚਾਲੂ ਹੋ ਜਾਣ ਤੋਂ ਬਾਅਦ ਇਸ ਦੀ ਬਰਮਿੰਘਮ ਵਿਖੇ ਐਮਰਜੈਂਸੀ ਲੈਂਡਿੰਗ ਕਰਵਾ ਲਈ ਗਈ ਹੈ।

ਜਾਣਕਾਰੀ ਅਨੁਸਾਰ 4 ਅਕਤੂਬਰ ਨੂੰ ਏਅਰ ਇੰਡੀਆ ਦੀ ਫਲਾਈਟ ਏ.ਆਈ.117 ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਸੀ। ਬਰਮਿੰਘਮ ਨੇੜੇ ਪਹੁੰਚ ਕੇ ਅਚਾਨਕ ਇਸ ਦੀ ਰੈਮ ਏਅਰ ਟਰਬਾਈਨ ਚਾਲੂ ਹੋ ਗਈ, ਜਿਸ ਕਾਰਨ ਇਸ ਨੂੰ ਐਮਰਜੈਂਸੀ ਲੈਂਡ ਕਰਵਾ ਲਿਆ ਗਿਆ ਹੈ। ਹਾਲਾਂਕਿ ਲੈਂਡਿੰਗ ਸੁਰੱਖਿਅਤ ਰਹੀ ਤੇ ਜਹਾਜ਼ ਸਵਾਰ ਸਾਰੇ ਯਾਤਰੀ ਵੀ ਸੁਰੱਖਿਅਤ ਹਨ।

ਏਅਰ ਇੰਡੀਆ ਨੇ ਅੱਗੇ ਦੱਸਿਆ ਕਿ ਇਹ ਫਲਾਈਟ ਬਰਮਿੰਘਮ ਤੋਂ ਵਾਪਸ ਦਿੱਲੀ ਆਉਣ ਲਈ ਸ਼ੈਡਿਊਲਡ ਸੀ, ਪਰ ਇਸ ਖ਼ਰਾਬੀ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਨੇ ਅੱਗੇ ਦੱਸਿਆ ਕਿ ਯਾਤਰੀਆਂ ਲਈ ਢੁੱਕਵੇਂ ਇੰਤਜ਼ਾਮ ਕੀਤੇ ਜਾ ਰਹੇ ਹਨ ਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ  ਆਖ਼ਿਰ ਇਸ ਦੀ ਰੈਮ ਏਅਰ ਟਰਬਾਈਨ ਕਿਉਂ ਚਾਲੂ ਹੋਈ ਸੀ।