India latest news

ਦਾਰਜੀਲਿੰਗ: ਲਗਾਤਾਰ ਮੀਂਹ ਕਰਕੇ ਜ਼ਮੀਨ ਖਿਸਕਣ ਨਾਲ 20 ਮੌਤਾਂ; ਸੜਕ ਸੰਪਰਕ ਟੁੱਟਿਆ

ਦਾਰਜੀਲਿੰਗ: ਲਗਾਤਾਰ ਮੀਂਹ ਕਰਕੇ ਜ਼ਮੀਨ ਖਿਸਕਣ ਨਾਲ 20 ਮੌਤਾਂ; ਸੜਕ ਸੰਪਰਕ ਟੁੱਟਿਆ
  • PublishedOctober 5, 2025

ਪੱਛਮੀ ਬੰਗਾਲ ਦੀ ਦਾਰਜੀਲਿੰਗ ਸਬਡਿਵੀਜ਼ਨ ਵਿਚ ਲਗਾਤਾਰ ਭਾਰੀ ਮੀਂਹ ਕਰਕੇ ਸ਼ਨਿਚਰਵਾਰ ਦੇਰ ਰਾਤ ਮਿਰਿਕ ਦੇ ਕੁਝ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ 20 ਵਿਅਕਤੀਆਂ ਦੀ ਮੌਤ ਹੋ ਗਈ।ਜਦੋਂਕਿ ਕਈ ਜ਼ਖ਼ਮੀ ਹੋ ਗਏ।

ਮਿਰਿਕ-ਸੁਖੀਆਪੋਖਰੀ ਰੋਡ ’ਤੇ ਜ਼ਮੀਨ ਖਿਸਕਣ ਕਰਕੇ ਆਵਾਜਾਈ ਵਿਚ ਵਿਘਨ ਪਿਆ ਤੇ ਨੇੜਲੇ ਕਈ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ। ਅਧਿਕਾਰੀ ਨੇ ਕਿਹਾ ਕਿ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਸਥਾਨਕ ਪ੍ਰਸ਼ਾਸਨ, ਪੁਲੀਸ ਅਤੇ ਆਫ਼ਤ ਰਿਸਪੌਂਸ ਟੀਮਾਂ ਮੌਕੇ ‘ਤੇ ਪਹੁੰਚ ਰਹੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਆਫ਼ਤ ਰਿਸਪੌਂਸ ਬਲ (ਐਨਡੀਆਰਐਫ) ਦੀ ਟੀਮ ਮਿਰਿਕ ਝੀਲ ਖੇਤਰ ਵਿੱਚ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ, ਜਿੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਐੱਨਡੀਆਰਐੱਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਅਨੁਸਾਰ, ਹੁਣ ਤੱਕ 18 ਮੌਤਾਂ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਕਈ ਜ਼ਖ਼ਮੀ ਹੋ ਗਏ ਹਨ। ਕਈ ਥਾਵਾਂ ਸਰਸਾਲੀ, ਜਸਬੀਰਗਾਓਂ, ਮਿਰਿਕ ਬਸਤੀ, ਧਾਰ ਗਾਓਂ (ਮੇਚੀ), ਅਤੇ ਮਿਰਿਕ ਝੀਲ ਖੇਤਰ ਤੋਂ ਮੌਤਾਂ ਦੀ ਰਿਪੋਰਟ ਮਿਲੀ ਹੈ। ਧਾਰ ਗਾਓਂ ਵਿੱਚ ਮਲਬੇ ’ਚੋਂ ਘੱਟੋ-ਘੱਟ ਚਾਰ ਲੋਕਾਂ ਨੂੰ ਬਚਾਇਆ ਗਿਆ, ਜਿੱਥੇ ਜ਼ਮੀਨ ਖਿਸਕਣ ਕਰਕੇ ਕਈ ਘਰ ਢਹਿ ਗਏ।