ਟਰੰਪ ਨੇ ਹਮਾਸ ਨੂੰ ਸ਼ਾਂਤੀ ਸਮਝੌਤੇ ਲਈ 5 ਤੱਕ ਦਾ ਦਿੱਤਾ ਸਮਾਂ, ਅਮਰੀਕੀ ਰਾਸ਼ਟਰਪਤੀ ਵੱਲੋਂ ਚਿਤਾਵਨੀ
ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਮਾਸ ਨੂੰ ਐਤਵਾਰ ਸ਼ਾਮ 6 ਵਜੇ ਤੱਕ ਗਾਜ਼ਾ ਲਈ ਤਜਵੀਜ਼ ਕੀਤੇ ਸ਼ਾਂਤੀ ਸਮਝੌਤੇ ’ਤੇ ਸਹਿਮਤ ਹੋਣਾ ਪਵੇਗਾ। ਉਨ੍ਹਾਂ ਨਾਲ ਹੀ ਚਿਤਾਵਨੀ ਦਿੱਤੀ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਸ ਨੂੰ ਹੋਰ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, “ਹਮਾਸ ਨਾਲ ਐਤਵਾਰ ਸ਼ਾਮ ਛੇ ਵਜੇ (ਵਾਸ਼ਿੰਗਟਨ, ਡੀ.ਸੀ. ਸਮੇਂ ਅਨੁਸਾਰ) ਇੱਕ ਸਮਝੌਤਾ ਹੋਣਾ ਜ਼ਰੂਰੀ ਹੈ। ਹਰ ਦੇਸ਼ ਨੇ ਇਸ ’ਤੇ ਸਹਿਮਤੀ ਦੇ ਦਿੱਤੀ ਹੈ! ਜੇ ਇਹ ਆਖਰੀ ਮੌਕੇ ਵਾਲਾ ਸਮਝੌਤਾ ਨਹੀਂ ਹੁੰਦਾ ਤਾਂ ਹਮਾਸ ’ਤੇ ਅਜਿਹਾ ‘ਕਹਿਰ’ ਟੁੱਟੇਗਾ ਜਿਵੇਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੋਵੇਗਾ। ਮੱਧ ਪੂਰਬ ਵਿੱਚ ਸ਼ਾਂਤੀ ਇੱਕ ਨਾ ਇੱਕ ਤਰੀਕੇ ਨਾਲ ਹੋਵੇਗੀ।” ਟਰੰਪ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਮਿਲ ਕੇ ਇਸ ਯੋਜਨਾ ਦਾ ਖੁਲਾਸਾ ਕੀਤਾ ਸੀ।
ਫਲਸਤੀਨੀਆਂ ਨੂੰ ਗਾਜ਼ਾ ਛੱਡ ਦੇਣਾ ਚਾਹੀਦਾ ਹੈ: ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਫਲਸਤੀਨੀਆਂ ਨੂੰ ਗਾਜ਼ਾ ਵਿੱਚ ਸੁਰੱਖਿਅਤ ਸਥਾਨਾਂ ‘ਤੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਮੈਂ ਸਾਰੇ ਮਾਸੂਮ ਫਲਸਤੀਨੀਆਂ ਨੂੰ ਇਸ ਸੰਭਾਵੀ ਘਾਤਕ ਖੇਤਰ ਨੂੰ ਛੱਡ ਕੇ ਗਾਜ਼ਾ ਦੇ ਸੁਰੱਖਿਅਤ ਖੇਤਰਾਂ ਵਿੱਚ ਜਾਣ ਦੀ ਅਪੀਲ ਕਰਦਾ ਹਾਂ। ਉੱਥੇ ਉਨ੍ਹਾਂ ਦੀ ਚੰਗੀ ਦੇਖਭਾਲ ਕੀਤੀ ਜਾਵੇਗੀ। ਹਮਾਸ ਨੂੰ ਇੱਕ ਆਖਰੀ ਮੌਕਾ ਦਿੱਤਾ ਜਾਵੇਗਾ।”
ਹਮਾਸ ਲੜਾਕਿਆਂ ਕੋਲ ਇੱਕ ਆਖਰੀ ਮੌਕਾ
ਟਰੰਪ ਨੇ ਕਿਹਾ, “ਮੱਧ ਪੂਰਬ ਅਤੇ ਆਲੇ-ਦੁਆਲੇ ਦੇ ਦੇਸ਼ਾਂ ਨੇ ਇਸ ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਸੰਯੁਕਤ ਰਾਜ ਅਮਰੀਕਾ ਨਾਲ ਸਹਿਮਤੀ ਜਤਾਈ ਹੈ, ਜਿਸ ‘ਤੇ ਇਜ਼ਰਾਈਲ ਨੇ ਵੀ ਦਸਤਖਤ ਕੀਤੇ ਹਨ। ਇਹ ਸਮਝੌਤਾ ਬਾਕੀ ਸਾਰੇ ਹਮਾਸ ਲੜਾਕਿਆਂ ਦੀਆਂ ਜਾਨਾਂ ਵੀ ਬਚਾਏਗਾ। ਪੂਰੀ ਦੁਨੀਆ ਇਸ ਪ੍ਰਸਤਾਵ ਬਾਰੇ ਜਾਣਦੀ ਹੈ, ਅਤੇ ਇਹ ਸਾਰਿਆਂ ਲਈ ਚੰਗਾ ਹੈ। ਮੱਧ ਪੂਰਬ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਂਤੀ ਸਥਾਪਿਤ ਹੋਵੇਗੀ। ਹਿੰਸਾ ਅਤੇ ਲੋਕਾਂ ਦਾ ਭਾਰੀ ਪ੍ਰਵਾਹ ਰੁਕ ਜਾਵੇਗਾ।