Canada latest news World

Indian films ban: ਕਨੇਡਾ ਦੇ ਸਿਨੇਮਾ ਘਰਾਂ ‘ਤੇ ਹਮਲਿਆਂ ਮਗਰੋਂ ਭਾਰਤੀ ਫ਼ਿਲਮਾਂ ‘ਤੇ ਲੱਗੀ ਰੋਕ

Indian films ban: ਕਨੇਡਾ ਦੇ ਸਿਨੇਮਾ ਘਰਾਂ ‘ਤੇ ਹਮਲਿਆਂ ਮਗਰੋਂ ਭਾਰਤੀ ਫ਼ਿਲਮਾਂ ‘ਤੇ ਲੱਗੀ ਰੋਕ
  • PublishedOctober 3, 2025

Indian films ban: ਓਕਵਿਲ ਦੇ ਸਿਨੇਮਾ ’ਚ ਭਾਰਤੀ ਫਿਲਮਾਂ ਦੀ ਸਕਰੀਨਿੰਗ ਰੋਕਣੀ ਪਈ ਹੈ, ਕਿਉਂਕਿ ਇੱਥੇ ਇੱਕ ਹਫ਼ਤੇ ਵਿੱਚ ਦੋ ਹਿੰਸਕ ਹਮਲੇ ਹੋਏ ਹਨ। Film.ca Cinemas ’ਤੇ ਪਹਿਲਾ ਹਮਲਾ 25 ਸਤੰਬਰ ਨੂੰ ਹੋਇਆ, ਜਦੋਂ ਥੀਏਟਰ ਨੂੰ ਅੱਗ ਲਗਾਈ ਗਈ। ਦੂਜਾ ਹਮਲਾ 2 ਅਕਤੂਬਰ ਨੂੰ ਹੋਇਆ, ਜਦੋਂ ਥੀਏਟਰ ਦੀਆਂ ਅੱਗੇ ਵਾਲੀਆਂ ਦਰਵਾਜ਼ਿਆਂ ’ਤੇ ਗੋਲੀਆਂ ਚਲਾਈਆਂ ਗਈਆਂ।

ਪਹਿਲਾਂ ਥੀਏਟਰ ਦੇ ਸੀ.ਈ.ਓ. Jeff Knoll ਨੇ ਕਿਹਾ ਸੀ ਕਿ ਉਹ ਧਮਕੀਆਂ ਦੇ ਬਾਵਜੂਦ ਭਾਰਤੀ ਫਿਲਮਾਂ ਦਿਖਾਉਣ ਜਾਰੀ ਰੱਖਣਗੇ ਪਰ 3 ਅਕਤੂਬਰ ਨੂੰ ਇਕ ਹੋਰ ਬਿਆਨ ਵਿੱਚ ਥੀਏਟਰ ਨੇ ਦੱਸਿਆ ਕਿ ਉਹ ‘Kantara: A Legend Chapter 1’ ਅਤੇ ‘They Call Him OG’ ਫਿਲਮਾਂ ਨੂੰ ਰੋਕ ਰਹੇ ਹਨ। ਉਨ੍ਹਾਂ ਨੇ ਕਿਹਾ, “ ਸਾਡੇ ਕੋਲ ਇਹ ਸਬੂਤ ਹਨ ਕਿ ਸਾਊਥ ਏਸ਼ੀਆਈ ਫਿਲਮਾਂ ਦਿਖਾਉਣ ਨਾਲ ਇਹ ਹਮਲੇ ਹੋ ਰਹੇ ਹਨ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਧਮਕੀਆਂ ਸਾਹਮਣੇ ਝੁਕੀਏ ਪਰ ਸੁਰੱਖਿਆ ਸਭ ਤੋਂ ਜ਼ਰੂਰੀ ਹੈ।”

ਹੁਣ ਥੀਏਟਰ ਦੀ ਵੈੱਬਸਾਈਟ ’ਤੇ ਕੋਈ ਵੀ ਭਾਰਤੀ ਫਿਲਮ ਨਹੀਂ ਦਿਖਾਈ ਜਾ ਰਹੀ। ਓਕਵਿਲ ਵਾਲੇ ਹਮਲਿਆਂ ਦੇ ਬਾਅਦ, ਯਾਰਕ ਸਿਨੇਮਾ (York Cinemas) ਨੇ ਵੀ ਕਿਹਾ ਕਿ ਉਹ ਹੁਣ ਕੋਈ ਵੀ ਭਾਰਤੀ ਫਿਲਮ ਨਹੀਂ ਦਿਖਾਵੇਗਾ।