Rajvir Jawanda health update: ਜਵੰਦਾ ਦੀ ਸਿਹਤ ’ਚ ਸੁਧਾਰ ਨਹੀਂ; 4 ਦਿਨ ਬਾਅਦ ਵੀ ਹਾਲਤ ਨਾਜ਼ੁਕ
Rajvir Jawanda health update: ਪੰਜਾਬੀ ਗਾਇਕ ਰਾਜਵੀਰ ਜਵੰਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ ਅਤੇ ਅਜੇ ਤੱਕ ਕੋਈ ਬਦਲਾਅ ਨਜ਼ਰ ਨਹੀਂ ਆਇਆ।
ਹਸਪਤਾਲ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਦੇ ਅਨੁਸਾਰ, ਜਵੰਦਾ ਦੀ ਨਿਊਰੋਲੋਜੀਕਲ ਸਥਿਤੀ ਗੰਭੀਰ ਰੂਪ ਵਿੱਚ ਕਮਜ਼ੋਰ ਹੈ, ਦਿਮਾਗੀ ਗਤੀਵਿਧੀ ਬਹੁਤ ਘੱਟ ਦਿਖਾਈ ਦੇ ਰਹੀ ਹੈ ਅਤੇ ਸਖ਼ਤ ਡਾਕਟਰੀ ਦੇਖਭਾਲ ਦੇ ਬਾਵਜੂਦ ਕੋਈ ਖ਼ਾਸ ਸੁਧਾਰ ਨਹੀਂ ਹੋ ਰਿਹਾ।
ਐਮਆਰਆਈ MRI) ਤੋਂ ਹਾਈਪੋਕਸਿਕ ਦਾ ਪਤਾ ਲੱਗਿਆ, ਜੋ ਡਾਕਟਰਾਂ ਦਾ ਮੰਨਣਾ ਹੈ ਕਿ ਇਹ ਸ਼ੁਰੂਆਤੀ ਇਲਾਜ ਕੇਂਦਰ ਵਿੱਚ ਦਿੱਤੇ ਗਏ ਸੀਪੀਆਰ (CPR) ਦਾ ਨਤੀਜਾ ਹੈ।