India latest news

ਮਿਗ 21 ਨੂੰ ਹਵਾਈ ਸੈਨਾ ’ਚੋਂ ਵਿਦਾਇਗੀ; ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਭਰੀ ਆਖਰੀ ਉਡਾਨ

ਮਿਗ 21 ਨੂੰ ਹਵਾਈ ਸੈਨਾ ’ਚੋਂ ਵਿਦਾਇਗੀ; ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਭਰੀ ਆਖਰੀ ਉਡਾਨ
• PublishedSeptember 26, 2025

ਭਾਰਤੀ ਫ਼ੌਜ ਨੂੰ ਹਰ ਜੰਗ ਵਿੱਚ ਜਿੱਤ ਦਿਵਾਉਣ ਵਿੱਚ ਮੋਹਰੀ ਭੁੂਮਿਕਾ ਨਿਭਾਉਣ ਵਾਲੇ ਮਿੱਗ-21 ਨੂੰ ਅੱਜ ਹਮੇਸ਼ਾ ਲਈ ਵਿਦਾਇਗੀ ਦੇ ਦਿੱਤੀ ਹੈ। ਇਸ ਸਬੰਧੀ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ’ਤੇ ਵੱਡਾ ਸਮਾਗਮ ਰੱਖਿਆ ਗਿਆ ਹੈ, ਜਿੱਥੇ ਮਿੱਗ-21 ਜਹਾਜ਼ ਨੇ ਛੇ ਦਹਾਕਿਆਂ ਬਾਅਦ ਆਖਰੀ ਵਾਰ ਉਡਾਣ ਭਰੀ। ਮਿਗ 21 ਦੀ ਆਖਰੀ ਉਡਾਨ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਭਰੀ ਹੈ। ਇਸ ਦੇ ਨਾਲ ਹੀ ਮਿੱਗ- 21 ਨੇ ਆਖਰੀ ਵਾਰ ਅਸਮਾਨ ਵਿੱਚ ਕਈ ਕਰਤੱਬ ਵੀ ਦਿਖਾਏ।ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ, ਜਿਨ੍ਹਾਂ ਨੇ ਮਿਗ 21 ਨੂੰ ਭਾਰਤ ਅਤੇ ਰੂਸ ਦੇ ਆਪਸੀ ਸਬੰਧਾਂ ਦਾ ਪ੍ਰਤੀਕ ਦੱਸਿਆ। ਸਮਾਗਮ ’ਚ ਹਵਾਈ ਫ਼ੌਜ ਦੇ ਏਅਰ ਚੀਫ਼ ਮਾਰਸ਼ਲ ਏ ਪੀ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਸ਼ਿਰਕਤ ਨੇ ਵੀ ਸ਼ਿਰਕਤ ਕੀਤੀ।

#WATCH | Chandigarh | The decommissioning ceremony of the Indian Air Force's MIG-21 fighter aircraft fleet is underway.

MiG-21s were inducted into the Indian Air Force in 1963, and will be decommissioned today after 63 years of service. pic.twitter.com/37SE6MviQf
— ANI (@ANI) September 26, 2025

ਮਿਗ-21 ਨੂੰ ਇੱਕ ਸ਼ਕਤੀਸ਼ਾਲੀ ਮਸ਼ੀਨ ਅਤੇ ਕੌਮੀ ਮਾਣ ਦੱਸਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਜਹਾਜ਼ ਨਾਲ ਡੂੰਘਾ ਲਗਾਅ ਹੈ ਜਿਸਨੇ ਸਾਡੇ ਵਿਸ਼ਵਾਸ ਨੂੰ ਆਕਾਰ ਦਿੱਤਾ। ਉਨ੍ਹਾਂ ਕਿਹਾ, ‘‘ਮਿਗ-21 ਨਾ ਸਿਰਫ਼ ਇੱਕ ਜਹਾਜ਼ ਜਾਂ ਮਸ਼ੀਨ ਹੈ ਬਲਕਿ ਭਾਰਤ-ਰੂਸ ਦੇ ਡੂੰਘੇ ਸਬੰਧਾਂ ਦਾ ਸਬੂਤ ਵੀ ਹੈ।’’

ਉਨ੍ਹਾਂ ਅੱਗੇ ਕਿਹਾ ਕਿ, ‘‘ਫੌਜੀ ਹਵਾਬਾਜ਼ੀ ਦਾ ਇਤਿਹਾਸ ਸ਼ਾਨਦਾਰ ਹੈ। ਮਿਗ 21 ਨੇ ਸਾਡੀ ਫੌਜੀ ਹਵਾਬਾਜ਼ੀ ਯਾਤਰਾ ਵਿੱਚ ਬਹੁਤ ਸਾਰੇ ਮਾਣਮੱਤੇ ਪਲ ਜੋੜ ਦਿੱਤੇ।’’

ਜ਼ਿਕਰਯੋਗ ਹੈ ਕਿ ਮਿੱਗ-21 ਨੇ ਆਪਣੀ ਪਹਿਲੀ ਉਡਾਨ ਸਾਲ 1963 ਵਿੱਚ ਚੰਡੀਗੜ੍ਹ ਦੇ ਤਿੰਨ ਤੰਬੂਆਂ ’ਚ ਸਥਿਤ ਏਅਰ ਫੋਰਸ ਸਟੇਸ਼ਨ ਤੋਂ ਭਰੀ ਸੀ। ਮਿੱਗ-21 ਨੇ ਕਈ ਲੜਾਈਆਂ ਵਿੱਚ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮਿਗ-21 ਨੇ ਸਾਲ 1965 ਤੇ 1971 ਦੀ ਜੰਗ ਅਤੇ 1999 ਦੀ ਕਾਰਗਿਲ ਜੰਗ ਵਿੱਚ ਜੌਹਰ ਦਿਖਾਏ ਸਨ। ਸਾਲ 2019 ਵਿੱਚ ਬਾਲਾਕੋਟ ਏਅਰ ਸਟ੍ਰਾਈਕ ਦੌਰਾਨ ਵੀ ਮਿਗ-21 ਨੇ ਦੁਸ਼ਮਣ ਦੇ ਐੱਫ-16 ਲੜਾਕੂ ਜੈੱਟ ਨੂੰ ਨਸ਼ਟ ਕੀਤਾ ਸੀ।