National film award: ਕੌਮੀ ਫਿਲਮੀ ਐਵਾਰਡ: ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਬਣੇ ਸਰਵੋਤਮ ਅਦਾਕਾਰ
National film award: ਵਿਗਿਆਨ ਭਵਨ ਵਿਚ ਕੌਮੀ ਐਵਾਰਡ ਸਮਾਗਮ ਦੌਰਾਨ ਸਰਵੋਤਮ ਅਦਾਕਾਰ ਦਾ ਖਿਤਾਬ ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਨੂੰ ਦਿੱਤਾ ਗਿਆ ਹੈ ਜਦਕਿ ਸਰਵੋਤਮ ਅਦਾਕਾਰਾ ਦਾ ਖਿਤਾਬ਼ ਅਦਾਕਾਰਾ ਰਾਣੀ ਮੁਖਰਜੀ ਨੂੰ ਦਿੱਤਾ ਗਿਆ ਹੈ। ਸ਼ਾਹਰੁਖ ਖਾਨ ਨੂੰ ਇਹ ਐਵਾਰਡ ਫਿਲਮ ‘ਜਵਾਨ’ ਤੇ ਵਿਕਰਾਂਤ ਮੈਸੀ ਨੂੰ ਫਿਲਮ ‘12th ਫੇਲ੍ਹ’ ਲਈ ਦਿੱਤਾ ਗਿਆ ਹੈ।
ਦੂਜੇ ਪਾਸੇ ਰਾਣੀ ਮੁਖਰਜੀ ਨੂੰ ਫਿਲਮ ‘ਮਿਸਜ਼ ਚੈਟਰਜੀ ਵਰਸਿਜ਼ ਨਾਰਵੇ’ ਲਈ ਸਰਵੋਤਮ ਅਦਾਕਾਰਾ ਦਾ ਖਿਤਾਬ ਦਿੱਤਾ ਗਿਆ ਹੈ। ਇਹ ਐਵਾਰਡ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦਿੱਤੇ ਗਏ। ਜਦੋਂ ਸ਼ਾਹਰੁਖ ਨੂੰ ਮੰਚ ’ਤੇ ਐਵਾਰਡ ਲਈ ਸੱਦਿਆ ਗਿਆ ਤਾਂ ਉਹ ਐਵਾਰਡ ਲੈਣ ਮੌਕੇ ਭਾਵੁਕ ਹੋ ਗਏ। ਇਸ ਦੌਰਾਨ ਦਾਦਾ ਸਾਹਿਬ ਫਾਲਕੇ ਐਡਾਰਡ ਮਿਲਣ ਤੋਂ ਬਾਅਦ ਮੋਹਨ ਲਾਲ ਦੀ ਜ਼ਿੰਦਗੀ ’ਤੇ ਆਧਾਰਿਤ ਲਘੂ ਫਿਲਮ ਅੱਜ ਸਮਾਗਮ ਦੌਰਾਨ ਦਿਖਾਈ ਗਈ।