Business India latest news

GST rates cut: ਦੇਸ਼ ਭਰ ‘ਚ ਲਾਗੂ ਹੋਈਆਂ ਨਵੀਆਂ ਜੀਐਸਟੀ ਦਰਾਂ, ਵੇਖੋ ਕੀ ਹੋਇਆ ਸਸਤਾ ਅਤੇ ਕੀ ਹੋਇਆ ਮਹਿੰਗਾ

GST rates cut: ਦੇਸ਼ ਭਰ ‘ਚ ਲਾਗੂ ਹੋਈਆਂ ਨਵੀਆਂ ਜੀਐਸਟੀ ਦਰਾਂ, ਵੇਖੋ ਕੀ ਹੋਇਆ ਸਸਤਾ ਅਤੇ ਕੀ ਹੋਇਆ ਮਹਿੰਗਾ
  • PublishedSeptember 22, 2025

GST rates cut:  ਅੱਜ ਤੋਂ ਨਵੀਆਂ GST ਦਰਾਂ ਲਾਗੂ ਹੋ ਗਈਆਂ ਹਨ, ਜਿਸ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਕੱਪੜੇ, ਜੁੱਤੀਆਂ ਅਤੇ ਇੱਥੋਂ ਤੱਕ ਕਿ ਕਾਰਾਂ ਅਤੇ ਸਾਈਕਲਾਂ ਤੱਕ, ਸਾਰੀਆਂ ਰੋਜ਼ਾਨਾ ਜ਼ਰੂਰੀ ਚੀਜ਼ਾਂ ਹੁਣ ਸਸਤੀਆਂ ਹੋਣਗੀਆਂ। ਸਰਕਾਰ ਨੇ 12% ਅਤੇ 28% ਟੈਕਸ ਸਲੈਬਾਂ ਨੂੰ ਖਤਮ ਕਰ ਦਿੱਤਾ ਹੈ ਅਤੇ ਹੁਣ ਸਿਰਫ਼ ਦੋ ਟੈਕਸ ਸਲੈਬ – 5% ਅਤੇ 18% ਹੋਣਗੇ। ਕੱਪੜਿਆਂ ਅਤੇ ਜੁੱਤੀਆਂ ਦੇ ਨਾਲ-ਨਾਲ ਬਿਸਤਰੇ, ਤੌਲੀਏ, ਹੱਥੀਂ ਬਣਾਏ ਫਾਈਬਰ, ਧਾਗੇ ਅਤੇ ਫੈਬਰਿਕ, ਦਸਤਕਾਰੀ, ਕਾਰਪੇਟ ਅਤੇ ਫਰਸ਼ ‘ਤੇ GST ਦਰਾਂ ਘਟਾ ਦਿੱਤੀਆਂ ਗਈਆਂ ਹਨ।

ਟੈਲੀਵਿਜ਼ਨ 2500 ਤੋਂ 85,000 ਰੁਪਏ ਤੱਕ ਸਸਤੇ ਹੋਣਗੇ
ਨਵੀਂ ਦਿੱਲੀ: ਟੈਲੀਵਿਜ਼ਨ ਨਿਰਮਾਤਾ ਖਪਤਕਾਰਾਂ ਨੂੰ ਜੀਐੱਸਟੀ ਕਟੌਤੀ ਦਾ ਲਾਭ ਦੇਣ ਲਈ ਆਪਣੇ ਉਤਪਾਦਾਂ ਦੀਆਂ ਕੀਮਤਾਂ 2,500 ਰੁਪਏ ਤੋਂ 85,000 ਰੁਪਏ ਤੱਕ ਘਟਾ ਰਹੇ ਹਨ। ਸੋਮਵਾਰ ਤੋਂ 32 ਇੰਚ ਤੋਂ ਵੱਡੇ ਆਕਾਰ ਦੀ ਸਕਰੀਨ ਵਾਲੇ ਟੀਵੀ ਸੈੱਟਾਂ ’ਤੇ ਡਿਊਟੀ ਮੌਜੂਦਾ 28 ਫ਼ੀਸਦ ਤੋਂ ਘਟ ਕੇ 18 ਫ਼ੀਸਦ ਹੋ ਜਾਵੇਗੀ। ਸੋਨੀ, ਐੱਲਜੀ ਅਤੇ ਪੈਨਾਸੌਨਿਕ ਵਰਗੇ ਮੁੱਖ ਟੀਵੀ ਨਿਰਮਾਤਾਵਾਂ ਨੇ 22 ਸਤੰਬਰ ਤੋਂ ਘੱਟ ਐੱਮਆਰਪੀ ਨਾਲ ਇੱਕ ਨਵੀਂ ਕੀਮਤ ਸੂਚੀ ਤਿਆਰ ਕੀਤੀ ਹੈ। ਟੀਵੀ ਨਿਰਮਾਤਾਵਾਂ ਨੇ ਪਹਿਲਾਂ ਹੀ ਸਕਰੀਨ ਦੇ ਆਕਾਰ ਅਤੇ ਵਿਸ਼ੇਸ਼ਤਾਵਾਂ ਦੇ ਆਧਾਰ ’ਤੇ 2,500 ਤੋਂ 85,000 ਰੁਪਏ ਤੱਕ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ, ਤਾਂ ਜੋ ਜੀ ਐਸ ਟੀ ਵਿੱਚ 10 ਫੀਸਦ ਕਟੌਤੀ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਇਆ ਜਾ ਸਕੇ। -ਪੀਟੀਆਈ

ਕੈਂਸਰ, ਜੈਨੇਟਿਕ ਤੇ ਦੁਰਲੱਭ ਬਿਮਾਰੀਆਂ ਦੀਆਂ ਦਵਾਈਆਂ ਟੈਕਸ ਮੁਕਤ
ਨਵੀਆਂ ਦਰਾਂ ਲਾਗੂ ਹੋਣ ਨਾਲ ਕੁਝ ਜੀਵਨ ਰੱਖਿਅਕ ਦਵਾਈਆਂ ਤੇ ਮੈਡੀਕਲ ਉਪਕਰਨ ਸਸਤੇ ਹੋ ਜਾਣਗੇ। ਭਾਰਤੀ ਫਾਰਮਾਸਿਊਟੀਕਲ ਅਲਾਇੰਸ ਦੇ ਸਕੱਤਰ ਜਨਰਲ ਸੁਦਰਸ਼ਨ ਜੈਨ ਨੇ ਕਿਹਾ ਕਿ ਜੀ ਐੱਸ ਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਨਾਲ ਲੋਕਾਂ ਲਈ ਸਿਹਤ ਸੇਵਾਵਾਂ ਹੋਰ ਕਿਫਾਇਤੀ ਤੇ ਸੁਚਾਰੂ ਹੋ ਜਾਣਗੀਆਂ। ਬਹੁਤੀਆਂ ਦਵਾਈਆਂ ’ਤੇ ਹੁਣ ਸਿਰਫ 5 ਫ਼ੀਸਦ ਟੈਕਸ ਲੱਗੇਗਾ। ਇਸ ਤੋਂ ਇਲਾਵਾ ਕੈਂਸਰ, ਜੈਨੇਟਿਕ ਤੇ ਦੁਰਲੱਭ ਬਿਮਾਰੀਆਂ ਤੇ ਦਿਲ ਦੇ ਰੋਗਾਂ ਨਾਲ ਸਬੰਧਤ 36 ਅਹਿਮ ਜੀਵਨ ਰੱਖਿਅਕ ਦਵਾਈਆਂ ਹੁਣ ਪੂਰੀ ਤਰ੍ਹਾਂ ਟੈਕਸ ਮੁਕਤ ਕਰ ਦਿੱਤੀਆਂ ਗਈਆਂ ਹਨ।