latest news World

ਟਰੰਪ ਦੇ ਕੱਟੜ ਸਮਰਥਕ ਚਾਰਲੀ ਕਰਕ ਦਾ ਕਤਲ, ਯੂਨੀਵਰਸਿਟੀ ਪ੍ਰੋਗਰਾਮ ਦੌਰਾਨ ਸਟੇਜ ‘ਤੇ ਮਾਰੀ ਗੋਲੀ

ਟਰੰਪ ਦੇ ਕੱਟੜ ਸਮਰਥਕ ਚਾਰਲੀ ਕਰਕ ਦਾ ਕਤਲ, ਯੂਨੀਵਰਸਿਟੀ ਪ੍ਰੋਗਰਾਮ ਦੌਰਾਨ ਸਟੇਜ ‘ਤੇ ਮਾਰੀ ਗੋਲੀ
  • PublishedSeptember 11, 2025

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਅਤੇ ਸੱਜੇ-ਪੱਖੀ ਕਾਰਕੁਨ ਚਾਰਲੀ ਕਰਕ ਦੀ ਵੀਰਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਯੂਟਾਹ ਰਾਜ ਦੀ ਯੂਟਾਹ ਵੈਲੀ ਯੂਨੀਵਰਸਿਟੀ ਵਿੱਚ ਵਾਪਰੀ। ਚਾਰਲੀ ਇੱਥੇ ‘ਦ ਅਮੈਰੀਕਨ ਕਮਬੈਕ ਟੂਰ’ ਪ੍ਰੋਗਰਾਮ ਲਈ ਆਏ ਸਨ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਚਾਰਲੀ ਇੱਕ ਤੰਬੂ ਦੇ ਹੇਠਾਂ ਮਾਈਕ ਫੜ ਕੇ ਬੋਲ ਰਹੇ ਹਨ। ਫਿਰ ਅਚਾਨਕ ਇੱਕ ਗੋਲੀ ਉਨ੍ਹਾਂ ਦੀ ਗਰਦਨ ਦੇ ਨੇੜੇ ਲੱਗੀ ਬਹੁਤ ਜ਼ਿਆਦਾ ਖੂਨ ਵਹਿ ਗਿਆ ਅਤੇ ਉਹ ਜ਼ਮੀਨ ‘ਤੇ ਡਿੱਗ ਪਏ।

ਚਾਰਲੀ ਦੇ ਕਤਲ ‘ਤੇ ਟਰੰਪ ਨੇ ਸੋਸ਼ਲ ਮੀਡੀਆ ‘ਟਰੂਥ ਸੋਸ਼ਲ’ ‘ਤੇ ਲਿਖਿਆ, ‘ਸੱਚੇ ਮਹਾਨ ਅਮਰੀਕੀ ਦੇਸ਼ਭਗਤ ਚਾਰਲੀ ਕਿਕ ਦੇ ਸਨਮਾਨ ਵਿੱਚ ਮੈਂ ਐਤਵਾਰ ਸ਼ਾਮ 6 ਵਜੇ ਤੱਕ ਅਮਰੀਕਾ ਭਰ ਦੇ ਸਾਰੇ ਝੰਡੇ ਅੱਧੇ ਝੁਕਾਏ ਰੱਖਣ ਦਾ ਆਦੇਸ਼ ਦੇ ਰਿਹਾ ਹਾਂ।’

ਰਾਜਨੀਤਿਕ ਕਾਰਕੁਨ ਚਾਰਲੀ ਟਰਨਿੰਗ ਪੁਆਇੰਟ ਯੂਐਸਏ (ਟੀਪੀਯੂਐਸਏ) ਨਾਮਕ ਇੱਕ ਸੰਗਠਨ ਚਲਾਉਂਦੇ ਸਨ, ਜਿਸ ਵਿੱਚ ਉਹ ਸਕੂਲਾਂ ਅਤੇ ਕਾਲਜਾਂ ਵਿੱਚ ਜਾਂਦੇ ਸਨ ਅਤੇ ਵਿਦਿਆਰਥੀਆਂ ਨੂੰ ਰਾਜਨੀਤੀ ਬਾਰੇ ਦੱਸਦੇ ਸਨ। ਚਾਰਲੀ ਨੂੰ ਟਰੰਪ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਸੀ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਹਮਲਾਵਰ ਕੌਣ ਸੀ ਅਤੇ ਉਸ ਨੇ ਅਜਿਹਾ ਕਿਉਂ ਕੀਤਾ।