ਰਾਸ਼ਟਰਪਤੀ ਭਵਨ ਵੱਲੋਂ ਬੰਗਲਾਦੇਸ਼ ਦੇ PM ਦੀ ਫ਼ੇਰੀ ਵਾਲਾ ਪ੍ਰੈੱਸ ਬਿਆਨ ਵਾਪਸ
ਰਾਸ਼ਟਰਪਤੀ ਭਵਨ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਬਿਆਨ ਵਾਪਸ ਲੈ ਲਿਆ, ਜਿਸ ਵਿੱਚ ਰਾਸ਼ਟਰਪਤੀ ਭਵਨ ‘ਚ ਸ਼ਨਿਚਰਵਾਰ ਦੇ ਰਵਾਇਤੀ ਸਮਾਗਮ ਨੂੰ ਰੱਦ ਕਰਨ ਨੂੰ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਫੇਰੀ ਨਾਲ ਜੋੜਿਆ ਗਿਆ ਸੀ।
ਰਹਿਮਾਨ ਦੀ ਫੇਰੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਬੰਗਲਾਦੇਸ਼ ਇਸ ਫੇਰੀ ਨੂੰ ਤੈਅ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ।
ਰਾਸ਼ਟਰਪਤੀ ਭਵਨ ਦਾ ਪਹਿਲਾ ਬਿਆਨ ਜਿਸ ਦਾ ਸਿਰਲੇਖ “ਇਸ ਸ਼ਨਿੱਚਰਵਾਰ ਨੂੰ ਚੇਂਜ ਆਫ਼ ਗਾਰਡ ਸਮਾਰੋਹ ਨਹੀਂ ਹੋਵੇਗਾ” (NO CHANGE OF GUARD CEREMONY THIS SATURDAY) ਸੀ, ਵਿੱਚ ਕਿਹਾ ਗਿਆ ਸੀ ਕਿ “ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਰਸਮੀ ਸਵਾਗਤ ਦੀ ਪੂਰੀ ਰਿਹਰਸਲ ਕਾਰਨ ਰਾਸ਼ਟਰਪਤੀ ਭਵਨ ਦੇ ਫੋਰਕੋਰਟ ਵਿਖੇ ਚੇਂਜ ਆਫ਼ ਗਾਰਡ ਸਮਾਰੋਹ ਇਸ ਸ਼ਨਿੱਚਰਵਾਰ (22 ਅਗਸਤ, 2026) ਨੂੰ ਨਹੀਂ ਹੋਵੇਗਾ।”