latest news Punjab

ਜੰਮੂ-ਕਸ਼ਮੀਰ ਪੁਲਸ ਦੀ ਅੰਮ੍ਰਿਤਸਰ ‘ਚ ਰੇਡ, AK-47 ਨਾਲ 2 ਮੁੰਡੇ ਗ੍ਰਿਫਤਾਰ

ਜੰਮੂ-ਕਸ਼ਮੀਰ ਪੁਲਸ ਦੀ ਅੰਮ੍ਰਿਤਸਰ ‘ਚ ਰੇਡ, AK-47 ਨਾਲ 2 ਮੁੰਡੇ ਗ੍ਰਿਫਤਾਰ
  • PublishedJune 16, 2026

ਅੰਮ੍ਰਿਤਸਰ ਦੀ ਡਰੀਮ ਸਿਟੀ ਕਲੋਨੀ ‘ਚ ਅੱਜ ਸਵੇਰੇ ਜੰਮੂ-ਕਸ਼ਮੀਰ ਪੁਲਸ ਅਤੇ ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਇੱਕ ਫਲੈਟ ‘ਚ ਛਾਪੇਮਾਰੀ ਕਰਕੇ ਪੁਲਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ। ਛਾਪੇਮਾਰੀ ਦੌਰਾਨ ਇਕ ਏਕੇ-47 ਰਾਈਫਲ, ਇਕ ਪਿਸਤੌਲ ਅਤੇ ਕਰੀਬ 500 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਜੰਮੂ ਪੁਲਸ ਨੂੰ ਇਕ ਵਾਰੰਟਸ਼ੁਦਾ ਵਿਅਕਤੀ ਸਬੰਧੀ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ‘ਤੇ ਉਸ ਨੂੰ ਟਰੇਸ ਕਰਦਿਆਂ ਪੁਲਸ ਟੀਮ ਅੰਮ੍ਰਿਤਸਰ ਦੀ ਡਰੀਮ ਸਿਟੀ ਕਲੋਨੀ ਵਿਚ ਪਹੁੰਚੀ। ਇਸ ਤੋਂ ਬਾਅਦ ਜੰਮੂ ਪੁਲਸ ਤੇ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਸਾਂਝੇ ਤੌਰ ‘ਤੇ ਫਲੈਟ ਵਿੱਚ ਰੇਡ ਕੀਤੀ।

ਮੌਕੇ ‘ਤੇ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਕਈ ਉੱਚ ਅਧਿਕਾਰੀ ਵੀ ਪਹੁੰਚੇ ਅਤੇ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪਰੇਸ਼ਨ ਚਲਾਇਆ ਗਿਆ। ਘਟਨਾ ਤੋਂ ਬਾਅਦ ਡਰੀਮ ਸਿਟੀ ਕਲੋਨੀ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਵਿੱਚ ਚਰਚਾ ਹੈ ਕਿ ਕਿਰਾਏ ਦੇ ਫਲੈਟ ਵਿੱਚ ਹਥਿਆਰ ਅਤੇ ਨਸ਼ਾ ਮਿਲਣਾ ਸੁਰੱਖਿਆ ਪੱਖੋਂ ਵੱਡੀ ਚਿੰਤਾ ਦਾ ਵਿਸ਼ਾ ਹੈ।ਜਾਣਕਾਰੀ ਅਨੁਸਾਰ ਇਹ ਪਰਿਵਾਰ ਡਰੀਮ ਸਿਟੀ ਕਲੋਨੀ ‘ਚ ਕਿਰਾਏ ‘ਤੇ ਰਹਿ ਰਿਹਾ ਸੀ। ਪੁਲਸ ਵੱਲੋਂ ਫਲੈਟ ਦੇ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਰਾਏਦਾਰਾਂ ਦੀ ਪੁਸ਼ਟੀ ਅਤੇ ਪੁਲਸ ਵੈਰੀਫਿਕੇਸ਼ਨ ਕਰਵਾਈ ਗਈ ਸੀ ਜਾਂ ਨਹੀਂ।