Canada latest news

ਕੈਲਗਰੀ ਦੇ ਦੋ ਗੁਰੂ ਘਰਾਂ ਨੂੰ ਮਿਲੀ ਢਾਹੁਣ ਦੀ ਧਮਕੀ, ਚੇਅਰਮੈਨ ਨੇ ਖੋਲ੍ਹੇ ਵੱਡੇ ਖੁਲਾਸੇ

ਕੈਲਗਰੀ ਦੇ ਦੋ ਗੁਰੂ ਘਰਾਂ ਨੂੰ ਮਿਲੀ ਢਾਹੁਣ ਦੀ ਧਮਕੀ, ਚੇਅਰਮੈਨ ਨੇ ਖੋਲ੍ਹੇ ਵੱਡੇ ਖੁਲਾਸੇ
  • PublishedAugust 20, 2026

ਕੈਲਗਰੀ, ਕੈਨੇਡਾ: ਕੈਲਗਰੀ ਦੇ ਦੋ ਸਿੱਖ ਗੁਰੂ ਘਰਾਂ ਨੂੰ ਕਥਿਤ ਤੌਰ ‘ਤੇ ਢਾਹੁਣ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਕੀ ਦੇਣ ਵਾਲਿਆਂ ਨੇ ਫ਼ੋਨ ‘ਤੇ ਕਿਹਾ, “ਅਸੀਂ 65–70 ਜਣੇ ਆ ਰਹੇ ਹਾਂ, ਥਾਂ ਖਾਲੀ ਕਰ ਦਿਓ।”

ਦਸ਼ਮੇਸ਼ ਕਲਚਰ ਸੈਂਟਰ ਦੇ ਚੇਅਰਮੈਨ ਨੇ ਇਸ ਪੂਰੇ ਮਾਮਲੇ ਬਾਰੇ ਖੁੱਲ੍ਹ ਕੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਧਮਕੀ ਦੌਰਾਨ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀਆਂ ਇਤਰਾਜ਼ਯੋਗ ਗੱਲਾਂ ਵੀ ਕਹੀਆਂ ਗਈਆਂ। ਉਨ੍ਹਾਂ ਦੇ ਮੁਤਾਬਕ, ਫ਼ੋਨ ‘ਤੇ ਇਹ ਵੀ ਕਿਹਾ ਗਿਆ ਕਿ “ਤੁਹਾਨੂੰ ਸਿੱਖਾਂ ਨੂੰ ਛੇਤੀ ਕੋਈ ਗੱਲ ਸਮਝ ਨਹੀਂ ਆਉਂਦੀ।”

ਚੇਅਰਮੈਨ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਤੁਰੰਤ ਕਦਮ ਚੁੱਕੇ ਗਏ ਹਨ ਅਤੇ ਮਾਮਲੇ ਦੀ ਜਾਣਕਾਰੀ ਸਬੰਧਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।

ਇਸ ਘਟਨਾ ਤੋਂ ਬਾਅਦ ਕੈਲਗਰੀ ਦੇ ਸਿੱਖ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੁਰੂ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਨੋਟ: ਜਾਂਚ ਜਾਰੀ ਹੈ। ਅਧਿਕਾਰਿਕ ਪੁਸ਼ਟੀ ਅਤੇ ਪੁਲਿਸ ਦੀ ਜਾਂਚ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।