India latest news

ਸਾਬਕਾ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵਧੀਆਂ; ਸਰਕਾਰੀ ਵਕੀਲ ਨੇ ‘ਜਬਰ-ਜ਼ਨਾਹ ਦੀ ਕੋਸ਼ਿਸ਼’ ਦੀ ਧਾਰਾ ਜੋੜਨ ਦੀ ਕੀਤੀ ਮੰਗ

ਸਾਬਕਾ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵਧੀਆਂ; ਸਰਕਾਰੀ ਵਕੀਲ ਨੇ ‘ਜਬਰ-ਜ਼ਨਾਹ ਦੀ ਕੋਸ਼ਿਸ਼’ ਦੀ ਧਾਰਾ ਜੋੜਨ ਦੀ ਕੀਤੀ ਮੰਗ
  • PublishedApril 18, 2026

ਯੂਟੀ ਦੇ ਸਰਕਾਰੀ ਵਕੀਲ ਨੇ ਅੱਜ ਚੰਡੀਗੜ੍ਹ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ, ਜਿਸ ਵਿੱਚ ਹਰਿਆਣਾ ਦੇ ਸਾਬਕਾ ਮੰਤਰੀ ਸੰਦੀਪ ਸਿੰਘ ਵਿਰੁੱਧ ਤੈਅ ਕੀਤੇ ਗਏ ਦੋਸ਼ਾਂ ਵਿੱਚ ਸੋਧ ਕਰਕੇ ਆਈ ਪੀ ਸੀ ਦੀ ਧਾਰਾ 376 (ਜਬਰ-ਜ਼ਨਾਹ ਦੀ ਕੋਸ਼ਿਸ਼) ਅਤੇ ਧਾਰਾ 511 ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਨਾਲ ਹੀ, ਸੀ ਆਰ ਪੀ ਸੀ ਦੀ ਧਾਰਾ 323 ਦੇ ਤਹਿਤ ਕੇਸ ਨੂੰ ਸੁਣਵਾਈ ਲਈ ਸੈਸ਼ਨ ਕੋਰਟ ਵਿੱਚ ਭੇਜਣ ਦੀ ਬੇਨਤੀ ਕੀਤੀ ਗਈ ਹੈ, ਕਿਉਂਕਿ ਇਹ ਅਪਰਾਧ ਸਿਰਫ਼ ਸੈਸ਼ਨ ਕੋਰਟ ਵੱਲੋਂ ਹੀ ਸੁਣਵਾਈ ਯੋਗ ਹੈ।

ਸਰਕਾਰੀ ਵਕੀਲ ਨੇ ਅਰਜ਼ੀ ਰਾਹੀਂ ਦੱਸਿਆ ਕਿ ਅਦਾਲਤੀ ਰਿਕਾਰਡ ਵਿੱਚ ਮੌਜੂਦ ਸਬੂਤ ਮੁਲਜ਼ਮ ਦੇ ਵਿਰੁੱਧ ਪੁਖ਼ਤਾ ਗਵਾਹੀ ਦਿੰਦੇ ਹਨ। ਵਕੀਲ ਅਨੁਸਾਰ, ਧਾਰਾ 164 ਤਹਿਤ ਦਰਜ ਕੀਤੇ ਗਏ ਪੀੜਤਾ ਦੇ ਬਿਆਨ ਅਤੇ ਅਦਾਲਤ ਵਿੱਚ ਦਿੱਤੀ ਗਈ ਉਸ ਦੀ ਗਵਾਹੀ ਤੋਂ ਇਹ ਸਾਫ਼ ਹੁੰਦਾ ਹੈ ਕਿ ਮੁਲਜ਼ਮ ਉੱਤੇ ਲਗਾਏ ਗਏ ਦੋਸ਼ ਬਿਲਕੁਲ ਸਪੱਸ਼ਟ ਅਤੇ ਬਹੁਤ ਗੰਭੀਰ ਹਨ। ਇਹ ਤੱਥ ਰਿਕਾਰਡ ਦਾ ਹਿੱਸਾ ਹਨ ਅਤੇ ਆਈ ਪੀ ਸੀ ਤਹਿਤ ਪਰਿਭਾਸ਼ਿਤ ਜਬਰ-ਜ਼ਨਾਹ ਦੀ ਕੋਸ਼ਿਸ਼ ਦੇ ਅਪਰਾਧ ਦੇ ਸਾਰੇ ਤੱਤਾਂ ਨੂੰ ਸਪੱਸ਼ਟ ਰੂਪ ਵਿੱਚ ਪੂਰਾ ਕਰਦੇ ਹਨ।