latest news Punjab

ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, 1 ਲੱਖ ਜਗਾਏ ਜਾਣਗੇ ਘਿਓ ਦੇ ਦੀਵੇ

ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, 1 ਲੱਖ ਜਗਾਏ ਜਾਣਗੇ ਘਿਓ ਦੇ ਦੀਵੇ
  • PublishedOctober 21, 2025

ਅੰਮ੍ਰਿਤਸਰ ਅੱਜ ਦੋ ਪਵਿੱਤਰ ਤਿਉਹਾਰਾਂ ਦੀ ਰੌਣਕ ਨਾਲ ਚਮਕ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਦੀਆਂ ਧਾਰਮਿਕ ਰਸਮਾਂ ਹੋਣਗੀਆਂ, ਜਦਕਿ ਸ੍ਰੀ ਦੁਰਗਿਆਣਾ ਮੰਦਰ ਵਿੱਚ ਦੀਵਾਲੀ ਦਾ ਤਿਉਹਾਰ ਪੂਰੇ ਸ਼ਾਨ-ਸ਼ੌਕਤ ਨਾਲ ਮਨਾਇਆ ਜਾਵੇਗਾ। ਸ਼ਹਿਰ ਦੇ ਦੋਵੇਂ ਪਵਿੱਤਰ ਧਾਮ ਇਸ ਸਮੇਂ ਲੇਜ਼ਰ ਲਾਈਟਾਂ, ਦੀਵਿਆਂ ਤੇ ਰੰਗ-ਬਿਰੰਗੀ ਰੌਸ਼ਨੀ ਨਾਲ ਜਗਮਗਾ ਰਹੇ ਹਨ।

ਗੋਲਡਨ ਟੈਂਪਲ ਵਿੱਚ 1 ਲੱਖ ਦੀਵੇ ਤੇ ਆਤਿਸ਼ਬਾਜ਼ੀ

ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸ਼ਾਮ ਲਗਭਗ 1 ਲੱਖ ਘਿਓ ਦੇ ਦੀਵੇ ਜਗਾਏ ਜਾਣਗੇ। ਇਸ ਦੇ ਨਾਲ ਹੀ ਰੰਗ-ਬਿਰੰਗੀ ਆਤਿਸ਼ਬਾਜ਼ੀ ਵੀ ਚਲਾਈਆਂ ਜਾਣਗੀਆਂ। ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਗੁਰਬਾਣੀ ਦੀ ਧੁਨ, ਦੀਪਮਾਲਾ ਅਤੇ ਸੇਵਾ ਦਾ ਪਵਿੱਤਰ ਮਾਹੌਲ ਵਿਸ਼ਵ ਭਰ ਦੀ ਸਿੱਖ ਸੰਗਤ ਨੂੰ ਆਪਣੇ ਨਾਲ ਜੋੜੇਗਾ। ਸ੍ਰੀ ਅਕਾਲ ਤਖਤ ਸਾਹਿਬ ਵੀ ਰੌਸ਼ਨੀ ਨਾਲ ਜਗਮਗਾਉਂਦਾ ਨਜ਼ਰ ਆ ਰਿਹਾ ਹੈ। ਸ਼ਰਧਾਲੂ ਸਵੇਰੇ ਤੋਂ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਰ ਹੋ ਰਹੇ ਹਨ।