latest news World

ਸਿਗਰਟ ਪੀਣ ਵਾਲੇ ਪਾਕਿਸਤਾਨ ਹਾਕੀ ਟੀਮ ਦੇ ਮੈਨੇਜਰ ਨੂੰ ਜਹਾਜ਼ ’ਚੋਂ ਉਤਾਰਿਆ

ਸਿਗਰਟ ਪੀਣ ਵਾਲੇ ਪਾਕਿਸਤਾਨ ਹਾਕੀ ਟੀਮ ਦੇ ਮੈਨੇਜਰ ਨੂੰ ਜਹਾਜ਼ ’ਚੋਂ ਉਤਾਰਿਆ
  • PublishedDecember 20, 2025

ਪਾਕਿਸਤਾਨ ਹਾਕੀ ਟੀਮ ਦਾ ਮੈਨੇਜਰ ਤੇ ਉੱਘਾ ਹਾਕੀ ਓਲੰਪੀਅਨ ਅੰਜੁਮ ਸਈਦ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਹਵਾਈ ਅੱਡੇ ’ਤੇ ਜਹਾਜ਼ ਵਿੱਚ ਸਿਗਰਟ ਪੀਂਦਾ ਮਿਲਿਆ ਜਿਸ ਤੋਂ ਬਾਅਦ ਉਸ ਨੂੰ ਜਹਾਜ਼ ਵਿਚ ਚੜ੍ਹਨ ਨਹੀਂ ਦਿੱਤਾ ਗਿਆ। ਉਹ ਅਰਜਨਟੀਨਾ ਵਿੱਚ ਐਫਆਈਐਚ ਪ੍ਰੋ ਲੀਗ ਵਿੱਚ ਮੈਨੇਜਰ ਵਜੋਂ ਸੀਨੀਅਰ ਪਾਕਿਸਤਾਨ ਟੀਮ ਨਾਲ ਗਿਆ ਸੀ। ਅੰਜੁਮ ਨੂੰ ਇੱਕ ਪਾਕਿਸਤਾਨੀ ਖਿਡਾਰੀ ਨਾਲ ਦੁਬਈ ਜਾਣ ਵਾਲੀ ਉਡਾਣ ਵਿਚ ਸਫਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਦੋਂ ਇਹ ਉਡਾਣ ਬ੍ਰਾਜ਼ੀਲ ਵਿੱਚ ਤੇਲ ਭਰਵਾਉਣ ਲਈ ਰੁਕੀ ਤਾਂ ਉਸ ਨੂੰ ਸਿਗਰਟ ਪੀਂਦੇ ਹੋਏ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਹਵਾਈ ਉਡਾਣਾਂ ਵਿਚ ਸਿਗਰਟ ਪੀਣ ਦੀ ਮਨਾਹੀ ਹੈ ਕਿਉਂਕਿ ਇਸ ਨਾਲ ਅੱਗ ਲੱਗਣ ਦਾ ਖਤਰਾ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਅੰਜੁਮ ਡਿਫੈਂਡਰ ਅਤੇ ਮਿਡਫੀਲਡਰ ਵਜੋਂ 1992 ਵਿੱਚ ਓਲੰਪਿਕ ਦੇ ਸੈਮੀਫਾਈਨਲ ਵਿੱਚ ਖੇਡਿਆ ਸੀ ਅਤੇ 1994 ਵਿੱਚ ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਟੀਮ ਵਿੱਚ ਵੀ ਸ਼ਾਮਲ ਸੀ। ਉਸ ਨੂੰ ਅਰਜਨਟੀਨਾ ਵਿਚ ਮੈਨੇਜਰ ਵਜੋਂ ਭੇਜਿਆ ਗਿਆ ਸੀ।

ਪਾਕਿਸਤਾਨ ਸਪੋਰਟਸ ਬੋਰਡ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਹਾਕੀ ਫੈਡਰੇਸ਼ਨ ਨੂੰ ਇਸ ਘਟਨਾ ਦੀ ਸੁਤੰਤਰ ਜਾਂਚ ਕਰਨ ਲਈ ਕਿਹਾ ਹੈ ਕਿਉਂਕਿ ਇਹ ਘਟਨਾ ਪਾਕਿਸਤਾਨ ਖੇਡਾਂ ’ਤੇ ਚੰਗਾ ਪ੍ਰਭਾਵ ਨਹੀਂ ਪਾਉਂਦੀ।