India latest news

ਯੂਪੀ ਦੇ ਹਰਦੋਈ ਵਿੱਚ Vande Bharat Express ’ਤੇ ਪਥਰਾਅ; RSS ਮੁਖੀ Mohan Bhagwat ਵੀ ਸਨ ਸਵਾਰ

ਯੂਪੀ ਦੇ ਹਰਦੋਈ ਵਿੱਚ Vande Bharat Express ’ਤੇ ਪਥਰਾਅ; RSS ਮੁਖੀ Mohan Bhagwat ਵੀ ਸਨ ਸਵਾਰ
  • PublishedFebruary 19, 2026

ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ’ਤੇ ਪਥਰਾਅ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲੀਸ ਅਨੁਸਾਰ ਇਸ ਘਟਨਾ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਵੀ ਰੇਲ ਗੱਡੀ ਵਿੱਚ ਸਵਾਰ ਸਨ। ਇਹ ਘਟਨਾ ਦੁਪਹਿਰ ਕਰੀਬ 3:20 ਵਜੇ ਕੌਡਾ ਪਿੰਡ ਦੇ ਨੇੜੇ ਵਾਪਰੀ ਜਦੋਂ ਰੇਲ ਗੱਡੀ ਦਿੱਲੀ ਵੱਲ ਜਾ ਰਹੀ ਸੀ। ਰੇਲਵੇ ਸੂਤਰਾਂ ਮੁਤਾਬਕ ਪਥਰਾਅ ਕਾਰਨ ਰੇਲ ਗੱਡੀ ਦੀ ਇੱਕ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਹੈ।

ਸਰਕਲ ਅਫਸਰ (ਸਿਟੀ) ਅੰਕਿਤ ਮਿਸ਼ਰਾ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਰੇਲਵੇ ਟਰੈਕ ਦੇ ਨੇੜੇ 8 ਤੋਂ 13 ਸਾਲ ਦੇ ਕੁਝ ਬੱਚੇ ਕ੍ਰਿਕਟ ਖੇਡ ਰਹੇ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਖੇਡਦੇ ਹੋਏ ਇਨ੍ਹਾਂ ਬੱਚਿਆਂ ਨੇ ਲੰਘ ਰਹੀ ਰੇਲ ਗੱਡੀ ਵੱਲ ਪੱਥਰ ਸੁੱਟੇ ਹੋ ਸਕਦੇ ਹਨ। ਪੁਲੀਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਤੋਂ ਤੁਰੰਤ ਬਾਅਦ ਰੇਲਵੇ ਸੁਰੱਖਿਆ ਬਲ (RPF) ਅਤੇ ਸਥਾਨਕ ਪੁਲੀਸ ਨੇ ਇਲਾਕੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।