latest news Punjab

ਮਾਸਟਰ ਸਲੀਮ ਨੂੰ ਵੱਡਾ ਸਦਮਾ: ਨਹੀਂ ਰਹੇ ਗਾਇਕ ਉਸਤਾਦ ਪੂਰਨ ਸ਼ਾਹ ਕੋਟੀ

ਮਾਸਟਰ ਸਲੀਮ ਨੂੰ ਵੱਡਾ ਸਦਮਾ: ਨਹੀਂ ਰਹੇ ਗਾਇਕ ਉਸਤਾਦ ਪੂਰਨ ਸ਼ਾਹ ਕੋਟੀ
  • PublishedDecember 22, 2025

ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਨੂੰ ਵੱਡਾ ਸਦਮਾ ਲੱਗਿਆ ਹੈ। ਗਾਇਕ ਦੇ ਪਿਤਾ ਪੂਰਨ ਸ਼ਾਹ ਕੋਟੀ ਅੱਜ ਅਕਾਲ ਚਲਾਣਾ ਕਰ ਗਏ ਹਨ। ਉਹ ਬੀਤੇ ਕਈ ਦਿਨਾਂ ਤੋਂ ਬਿਮਾਰ ਚਲ ਰਹੇ ਸਨ। ਪੂਰਨਸ਼ਾਹ ਕੋਟੀ ਮਾਸਟਰ ਸਲੀਮ ਦੇ ਪਿਤਾ ਹੀ ਨਹੀਂ ਸਗੋਂ ਉਨ੍ਹਾਂ ਦੇ ਉਸਤਾਦ ਵੀ ਸਨ। ਪੂਰਨਸ਼ਾਹ ਕੋਟੀ ਸਾਬਰ ਕੋਟੀ, ਹੰਸ ਰਾਜ ਹੰਸ ਦੇ ਵੀ ਉਸਤਾਦ ਰਹਿ ਚੁੱਕੇ ਹਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ।

ਸੰਗੀਤਕ ਸਫ਼ਰ 

ਉਸਤਾਦ ਪੂਰਨ ਸ਼ਾਹ ਕੋਟੀ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਵੱਡਾ ਆਦਰ ਅਤੇ ਮਾਣ ਹਾਸਲ ਸੀ। ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੌਰਾਨ ਮਾਸਟਰ ਸਲੀਮ, ਹੰਸ ਰਾਜ ਹੰਸ ਅਤੇ ਸਾਬਰ ਕੋਟੀ ਵਰਗੇ ਕਈ ਮਸ਼ਹੂਰ ਗਾਇਕਾਂ ਨੂੰ ਤਰਾਸ਼ ਕੇ ਪੰਜਾਬੀ ਸੰਗੀਤ ਨੂੰ ਨਵੀਂ ਪਹਿਚਾਣ ਦਿੱਤੀ। ਉਨ੍ਹਾਂ ਦੀ ਸਾਦਗੀ, ਰਿਆਜ਼ ਅਤੇ ਸੰਗੀਤ ਪ੍ਰਤੀ ਸਮਰਪਣ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ।