America latest news World

ਭਾਰਤ ਸਾਲ ਦੇ ਅਖੀਰ ਤੱਕ ਰੂਸੀ ਤੇਲ ਦੀ ਖਰੀਦ ‘ਲਗਪਗ ਬੰਦ’ ਕਰ ਦੇਵੇਗਾ: ਟਰੰਪ

ਭਾਰਤ ਸਾਲ ਦੇ ਅਖੀਰ ਤੱਕ ਰੂਸੀ ਤੇਲ ਦੀ ਖਰੀਦ ‘ਲਗਪਗ ਬੰਦ’ ਕਰ ਦੇਵੇਗਾ: ਟਰੰਪ
  • PublishedOctober 23, 2025

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵੇ ਕੀਤਾ ਹੈ ਕਿ ਭਾਰਤ ਨੇ ਰੂਸ ਤੋਂ ਹੋਰ ਤੇਲ ਨਾ ਖਰੀਦਣ ਦੀ ਸਹਿਮਤੀ ਦਿੱਤੀ ਹੈ ਤੇ ਸਾਲ ਦੇ ਅਖੀਰ ਤੱਕ ਇਹ ਖਰੀਦ ਲਗਪਗ ਬੰਦ ਹੋ ਜਾਵੇਗੀ। ਹਾਲਾਂਕਿ ਟਰੰਪ ਨੇ ਕਿਹਾ ਕਿ ਇਹ ਇਕ ਅਮਲ ਹੈ, ਜਿਸ ਵਿਚ ਕੁਝ ਸਮਾਂ ਲੱਗੇਗਾ। ਟਰੰਪ ਨੇ ਕਿਹਾ ਕਿ ਉਹ ਚੀਨ ਨੂੰ ਵੀ ਅਜਿਹਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਚੀਨ ਅਤੇ ਭਾਰਤ ਰੂਸੀ ਕੱਚੇ ਤੇਲ ਦੇ ਦੋ ਸਭ ਤੋਂ ਵੱਡੇ ਖਰੀਦਦਾਰ ਹਨ।

ਅਮਰੀਕੀ ਸਦਰ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ, ‘‘ਕੀ ਤੁਸੀਂ ਜਾਣਦੇ ਹੋ, ਭਾਰਤ ਨੇ ਮੈਨੂੰ ਦੱਸਿਆ ਹੈ ਕਿ ਉਹ (ਰੂਸੀ ਤੇਲ ਦੀ ਖਰੀਦ) ਬੰਦ ਕਰਨ ਜਾ ਰਹੇ ਹਨ… ਇਹ ਇੱਕ ਪ੍ਰਕਿਰਿਆ ਹੈ। ਤੁਸੀਂ ਕਿਸੇ ਨੂੰ ਬੱਸ ਏਦਾਂ ਹੀ ਨਹੀਂ ਰੋਕ ਸਕਦੇ… ਸਾਲ ਦੇ ਅਖੀਰ ਤੱਕ, ਉਨ੍ਹਾਂ ਕੋਲ ਲਗਭਗ ਸਿਫ਼ਰ ਕਰੀਬ 40 ਫੀਸਦ ਤੇਲ ਰਹਿ ਜਾਵੇਗਾ। ਕੱਲ੍ਹ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨਾਲ ਗੱਲ ਕੀਤੀ। ਉਨ੍ਹਾਂ ਨੇ ਚੰਗਾ ਹੁੰਗਾਰਾ ਦਿੱਤਾ ਹੈ।’’