America World

ਦੱਖਣੀ ਅਫਰੀਕਾ ‘ਚ ਟਰੰਪ ਜਿਨਪਿੰਗ ਦੀ ਮੁਲਾਕਾਤ, ਅਮਰੀਕਾ ਨੇ ਚੀਨ ’ਤੇ ਟੈਕਸ ਘਟਾਇਆ

ਦੱਖਣੀ ਅਫਰੀਕਾ ‘ਚ ਟਰੰਪ ਜਿਨਪਿੰਗ ਦੀ ਮੁਲਾਕਾਤ, ਅਮਰੀਕਾ ਨੇ ਚੀਨ ’ਤੇ ਟੈਕਸ ਘਟਾਇਆ
  • PublishedOctober 30, 2025

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਹੋਈ ਮੀਟਿੰਗ ਨੂੰ ਸਫ਼ਲ ਦੱਸਦਿਆਂ ਕਿਹਾ ਕਿ ਉਹ ਚੀਨ ’ਤੇ ਲਗਾਏ ਗਏ ਟੈਕਸ ’ਚ ਦਸ ਫ਼ੀਸਦ ਕਟੌਤੀ ਕਰਨਗੇ। ਰਾਸ਼ਟਰਪਤੀ ਟਰੰਪ ਨੇ ਏਅਰ ਫੋਰਸ ਵਨ ਜਹਾਜ਼ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਇਸ ਸਾਲ ਦੇ ਸ਼ੁਰੂ ’ਚ ਚੀਨ ’ਤੇ ਜੁਰਮਾਨੇ ਤਹਿਤ ਲਾਏ ਗਏ 20 ਫ਼ੀਸਦ ਟੈਕਸ ’ਚ ਕਟੌਤੀ ਕਰਕੇ ਇਸ ਨੂੰ 10 ਫ਼ੀਸਦ ਕਰ ਦੇਵੇਗਾ। ਇਹ ਟੈਰਿਫ ਫੈਂਟਾਨਿਲ ਬਣਾਉਣ ’ਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਵਿਕਰੀ ਨੂੰ ਲੈ ਕੇ ਲਾਏ ਗਏ ਸਨ। ਇਸ ਕਟੌਤੀ ਨਾਲ ਚੀਨ ’ਤੇ ਕੁੱਲ ਟੈਕਸ 57 ਤੋਂ ਘੱਟ ਕੇ 47 ਫ਼ੀਸਦ ਰਹਿ ਜਾਵੇਗਾ।