Delhi India latest news

ਦਿੱਲੀ ਪ੍ਰਦੂਸ਼ਣ: ਚਾਰ ਦਿਨਾਂ ਵਿੱਚ 2.12 ਲੱਖ ਤੋਂ ਵੱਧ ਪਾਲਿਊਸ਼ਨ ਸਰਟੀਫਿਕੇਟ ਜਾਰੀ

ਦਿੱਲੀ ਪ੍ਰਦੂਸ਼ਣ: ਚਾਰ ਦਿਨਾਂ ਵਿੱਚ 2.12 ਲੱਖ ਤੋਂ ਵੱਧ ਪਾਲਿਊਸ਼ਨ ਸਰਟੀਫਿਕੇਟ ਜਾਰੀ
  • PublishedDecember 22, 2025

ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਕਾਰਨ ਸਮੱਸਿਆ ਵੱਧ ਰਹੀ ਹੈ ਤੇ ਸਰਕਾਰ ਵਲੋਂ ਇਸ ਨਾਲ ਨਜਿੱਠਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ GRAP-IV ਨੂੰ ਸਖ਼ਤੀ ਨਾਲ ਲਾਗੂ ਕਰਨ ਤੋਂ ਬਾਅਦ ਪਿਛਲੇ ਚਾਰ ਦਿਨਾਂ ਵਿੱਚ 2.12 ਲੱਖ ਤੋਂ ਵੱਧ ਨਵੇਂ ਪ੍ਰਦੂਸ਼ਣ ਸਰਟੀਫਿਕੇਟ (Pollution under control) PUC ਜਾਰੀ ਕੀਤੇ ਗਏ ਹਨ, ਜਦੋਂ ਕਿ ਲਗਪਗ 10,000 ਵਾਹਨ ਲਾਜ਼ਮੀ ਨਿਕਾਸ ਟੈਸਟਾਂ ਵਿੱਚ ਫੇਲ੍ਹ ਹੋਏ ਹਨ। ਸ੍ਰੀ ਸਿਰਸਾ ਨੇ ਘਰੋਂ ਕੰਮ ਕਰਨ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਤੇ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਅਤੇ ਨਿੱਜੀ ਦਫਤਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਵਿੱਚ GRAP-IV ਅਧੀਨ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਨੋ ਪੀਯੂਸੀ ਨੋ ਫਿਊਲ ਨਿਯਮ ਲਾਗੂ ਹੋਣ ਤੋਂ ਬਾਅਦ ਦੋ ਲੱਖ ਤੋਂ ਵੱਧ ਵਾਹਨਾਂ ਨੇ ਪ੍ਰਦੂਸ਼ਣ ਟੈਸਟ ਕਰਵਾਏ ਹਨ, ਜਦੋਂ ਕਿ ਲਗਪਗ 10,000 ਵਾਹਨ ਲਾਜ਼ਮੀ ਨਿਕਾਸ ਟੈਸਟਾਂ ਵਿੱਚ ਫੇਲ੍ਹ ਹੋ ਗਏ ਹਨ।

ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਉਦਯੋਗਿਕ ਇਕਾਈਆਂ ਦੀ ਪਛਾਣ ਕਰਨ ਲਈ ਮੁਹਿੰਮ ਨੂੰ ਅੱਜ ਹੋਰ ਤੇਜ਼ ਕਰ ਦਿੱਤਾ ਹੈ ਤੇ ਨਿਯਮਾਂ ਦਾ ਉਲੰਘਣ ਕਰਨ ਵਾਲੀਆਂ ਇਕਾਈਆਂ ਨੂੰ ਸੀਲ ਕੀਤਾ ਜਾਵੇਗਾ।