India latest news

ਦਿੱਲੀ ਤੇਜ਼ਾਬ ਹਮਲਾ: ਪਿਓ-ਧੀ ਨੇ ਟਾਇਲਟ ਕਲੀਨਰ ਵਰਤ ਕੇ ਘੜੀ ਤੇਜ਼ਾਬ ਹਮਲੇ ਦੀ ਝੂਠੀ ਕਹਾਣੀ

ਦਿੱਲੀ ਤੇਜ਼ਾਬ ਹਮਲਾ: ਪਿਓ-ਧੀ ਨੇ ਟਾਇਲਟ ਕਲੀਨਰ ਵਰਤ ਕੇ ਘੜੀ ਤੇਜ਼ਾਬ ਹਮਲੇ ਦੀ ਝੂਠੀ ਕਹਾਣੀ
  • PublishedOctober 28, 2025

ਉੱਤਰ-ਪੱਛਮੀ ਦਿੱਲੀ ਦੇ ਲਕਸ਼ਮੀ ਬਾਈ ਕਾਲਜ ਨੇੜੇ ਹੋਏ ਕਥਿਤ ਤੇਜ਼ਾਬ ਹਮਲੇ ਦੇ ਮਾਮਲੇ ਵਿੱਚ ਇੱਕ ਹੈਰਾਨੀਜਨਕ ਮੋੜ ਆਇਆ ਹੈ, ਜਿੱਥੇ ਦਿੱਲੀ ਪੁਲੀਸ ਨੇ ਖੁਲਾਸਾ ਕੀਤਾ ਹੈ ਕਿ ਇਹ ਸਾਰੀ ਘਟਨਾ ਪੀੜਤਾ ਅਤੇ ਉਸਦੇ ਪਿਤਾ ਵੱਲੋਂ ਟਾਇਲਟ ਕਲੀਨਰ ਦੀ ਵਰਤੋਂ ਕਰਕੇ ਮਨਘੜਤ ਬਣਾਈ ਗਈ ਸੀ।

ਅਧਿਕਾਰੀਆਂ ਅਨੁਸਾਰ 20 ਸਾਲਾ ਲੜਕੀ ਦੇ ਪਿਤਾ, ਜਿਸਦੀ ਪਛਾਣ ਅਕੀਲ ਖਾਨ ਵਜੋਂ ਹੋਈ ਹੈ, ਨੇ ਝੂਠੀ ਤੇਜ਼ਾਬ ਹਮਲੇ ਦੀ ਕਹਾਣੀ ਘੜਨ ਦੀ ਗੱਲ ਕਬੂਲ ਕੀਤੀ ਹੈ।

ਇਹ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੁਲੀਸ ਨੇ ਖਾਨ ਨੂੰ ਸੰਗਮ ਵਿਹਾਰ ਤੋਂ ਗ੍ਰਿਫਤਾਰ ਕੀਤਾ। ਖਾਨ ਉਸ ਸਮੇਂ ਉੱਥੇ ਲੁਕਿਆ ਹੋਇਆ ਸੀ, ਜਦੋਂ ਉਸ ਨੇ ਜਿਨ੍ਹਾਂ ਆਦਮੀਆਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ, ਉਨ੍ਹਾਂ ਵਿੱਚੋਂ ਇੱਕ ਦੀ ਪਤਨੀ ਨੇ ਉਸਦੇ ਖ਼ਿਲਾਫ਼ ਜਬਰ ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਜਾਂਚ ਵਿੱਚ ਸਾਹਮਣੇ ਆਇਆ ਕਿ ਖਾਨ ਅਤੇ ਉਸਦੀ ਧੀ ਨੇ ਇਸ ਝੂਠੀ ਘਟਨਾ ਦੀ ਸਾਜ਼ਿਸ਼ ਤਿੰਨ ਵਿਅਕਤੀਆਂ ਨੂੰ ਝੂਠੇ ਤੌਰ ’ਤੇ ਫਸਾਉਣ ਲਈ ਰਚੀ ਸੀ, ਜਿਨ੍ਹਾਂ ਵਿੱਚੋਂ ਇੱਕ ਉਸ ਔਰਤ ਦਾ ਪਤੀ ਹੈ ਜਿਸ ਨੇ ਪਹਿਲਾਂ ਖਾਨ ‘ਤੇ ਜਿਨਸੀ ਤੌਰ ’ਤੇ ਪਰੇਸ਼ਾਨ ਦਾ ਦੋਸ਼ ਲਾਇਆ ਸੀ।

ਪੁੱਛਗਿੱਛ ਦੌਰਾਨ ਖਾਨ ਨੇ ਮੰਨਿਆ ਕਿ ਉਸ ਦੀ ਧੀ ਨੇ ਟਾਇਲਟ ਕਲੀਨਰ ਆਪਣੇ ਹੱਥਾਂ ’ਤੇ ਇਸ ਲਈ ਪਾ ਲਿਆ ਸੀ ਤਾਂ ਜੋ ਜਲਣ ਦੇ ਨਿਸ਼ਾਨ ਪੈਦਾ ਹੋ ਜਾਣ ਅਤੇ ਹਮਲਾ ਅਸਲੀ ਲੱਗੇ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, “ਦੋਸ਼ੀ ਨੇ ਕਬੂਲ ਕੀਤਾ ਕਿ ਇਹ ਸਾਰੀ ਕਹਾਣੀ ਬਦਲੇ ਦੀ ਯੋਜਨਾ ਦੇ ਹਿੱਸੇ ਵਜੋਂ ਮਨਘੜਤ ਸੀ। ਜਲਣ ਦੇ ਨਿਸ਼ਾਨ ਤੇਜ਼ਾਬ ਕਾਰਨ ਨਹੀਂ, ਸਗੋਂ ਟਾਇਲਟ ਕਲੀਨਰ ਕਾਰਨ ਹੋਏ ਸਨ।”