America latest news World

ਤਿੰਨ ਜਾਨਾਂ ਲੈਣ ਵਾਲਾ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਹਾਦਸੇ ਮੌਕੇ ਨਸ਼ੇ ਵਿਚ ਨਹੀਂ ਸੀ: ਅਧਿਕਾਰੀ

ਤਿੰਨ ਜਾਨਾਂ ਲੈਣ ਵਾਲਾ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਹਾਦਸੇ ਮੌਕੇ ਨਸ਼ੇ ਵਿਚ ਨਹੀਂ ਸੀ: ਅਧਿਕਾਰੀ
  • PublishedNovember 4, 2025

ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਕੈਲੀਫੋਰਨੀਆ ਵਿੱਚ ਆਪਣੇ ਟਰੱਕ ਨਾਲ ਟੱਕਰ ਮਾਰ ਕੇ ਤਿੰਨ ਲੋਕਾਂ ਦੀ ਜਾਨ ਲੈਣ ਵਾਲਾ ਭਾਰਤੀ ਮੂਲ ਦਾ ਟਰੱਕ ਡਰਾਈਵਰ ਉਦੋਂ ਨਸ਼ੇ ਦੀ ਹਾਲਤ ਵਿਚ ਨਹੀਂ ਸੀ, ਪਰ ਇਹ ਵੱਡੀ ਅਣਗਹਿਲੀ ਕਾਰਨ ਹੋਈ ਹੱਤਿਆ ਦਾ ਮਾਮਲਾ ਬਣਿਆ ਹੋਇਆ ਹੈ। ਪਹਿਲਾਂ ਦਾਅਵਾ ਕੀਤਾ ਗਿਆ ਸੀ ਹਾਦਸੇ ਮੌਕੇ ਟਰੱਕ ਦਾ ਡਰਾਈਵਰ ਨਸ਼ੇ ਵਿਚ ਧੁੱਤ ਸੀ।

ਯੂਬਾ ਸਿਟੀ ਨਿਵਾਸੀ ਜਸ਼ਨਪ੍ਰੀਤ ਸਿੰਘ(21) ਨੂੰ 21 ਅਕਤੂਬਰ ਨੂੰ ਨਸ਼ੇ ਵਿੱਚ ਗੱਡੀ ਚਲਾਉਣ (DUI) ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਤੇ ਵੱਡੀ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ DUI ਕਾਰਨ ਕਈ ਵਾਹਨਾਂ ਦੀ ਟੱਕਰ ਵਿੱਚ ਸੱਟ ਮਾਰਨ ਦਾ ਦੋਸ਼ ਲਗਾਇਆ ਗਿਆ ਸੀ। ਓਂਟਾਰੀਓ ਕੈਲੀਫੋਰਨੀਆ ਵਿਚ ਹੋਏ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਪਿਛਲੇ ਹਫ਼ਤੇ ਸੋਧ ਕੇ ਦਾਇਰ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਟੌਕਸੀਕੋਲੋਜੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਟੈਸਟ ਕੀਤੇ ਜਾਣ ਸਮੇਂ ਸਿੰਘ ਦੇ ਖੂਨ ਵਿੱਚ ਕੋਈ ਵੀ ਨਸ਼ੀਲਾ ਪਦਾਰਥ ਮੌਜੂਦ ਨਹੀਂ ਸੀ। ਸਾਂ ਬਰਨਾਰਡੀਨੋ ਕਾਊਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਕਿਹਾ, ‘‘ਹਾਲਾਂਕਿ ਇਹ ਸਿਰੇ ਦੀ  ਲਾਪਰਵਾਹੀ ਨਾਲ ਕੀਤੇ ਗਏ ਕਤਲ ਦਾ ਮਾਮਲਾ ਬਣਿਆ ਹੋਇਆ ਹੈ।’’