Canada latest news World

ਕੈਨੇਡਾ: ਘਰ ਨੂੰ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋਈ

ਕੈਨੇਡਾ: ਘਰ ਨੂੰ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋਈ
  • PublishedNovember 24, 2025

ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ‘ਚ ਬੀਤੇ ਹਫ਼ਤੇ 20 ਨਵੰਬਰ ਨੂੰ ਲੱਗੀ ਭਿਆਨਕ ਘਰ ਦੀ ਅੱਗ ਕਾਰਨ ਇੱਕ ‘ਭਾਰਤੀ ਪੰਜਾਬੀ ਪਰਿਵਾਰ’ ਦੇ ਅਣਜੰਮੇ ਬੱਚੇ ਸਮੇਤ 5 ਜੀਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਪਰਿਵਾਰ ਦੇ ਚਾਰ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਸਖ਼ਤ ਦੇਖਭਾਲ ਲਈ ਆਈ.ਸੀ.ਯੂ. (ICU) ਵਿੱਚ ਦਾਖਲ ਕਰਵਾਇਆ ਗਿਆ ਹੈ।

ਪੀਲ ਰੀਜਨਲ ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਜੁਗਰਾਜ ਸਿੰਘ ਨਾਮ ਦੇ ਵਿਅਕਤੀ, ਜੋ ਇਸ ਘਰ ਵਿੱਚ ਰਹਿੰਦਾ ਸੀ, ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੱਗ ਲੱਗਣ ਸਮੇਂ ਉਹ ਘਰ ਤੋਂ ਬਾਹਰ ਸੀ ਅਤੇ ਹੁਣ ਉਹ ਪਰਿਵਾਰ ਦਾ ਇਕਲੌਤਾ ਮੈਂਬਰ ਬਚਿਆ ਹੈ।

ਪੰਜ ਮੌਤਾਂ ਅਤੇ ਲਾਪਤਾ ਮੈਂਬਰ
ਪਰਿਵਾਰ ਦੇ ਮੈਂਬਰ ਜੁਗਰਾਜ ਸਿੰਘ ਨੇ ਇੱਕ ਕ੍ਰਾਊਡਫੰਡਿੰਗ ਪੇਜ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਕਾਰਨ ਉਸਦੇ ਪੰਜ ਜੀਅ ਚਲੇ ਗਏ ਹਨ, ਜਿਨ੍ਹਾਂ ਵਿਚ ਉਸਦੀ ਸੱਸ (Mother-in-law), ਸਾਲੀ (Sister-in-law), ਸਾਲੀ ਦੀ ਦੋ ਸਾਲਾ ਧੀ, ਉਸਦੀ ਪਤਨੀ ਦਾ ਚਚੇਰਾ ਭਰਾ ਤੇ ਉਸਦਾ ਅਣਜੰਮਿਆ ਬੱਚਾ (Unborn Child) ਸ਼ਾਮਲ ਹਨ।

ਵੀਰਵਾਰ ਸਵੇਰੇ ਘਟਨਾ ਵਾਲੀ ਥਾਂ ‘ਤੇ ਐਮਰਜੈਂਸੀ ਕਰਮਚਾਰੀਆਂ ਨੇ ਦੋ ਲੋਕਾਂ ਨੂੰ ਮ੍ਰਿਤਕ ਪਾਇਆ ਸੀ। ਸ਼ੁੱਕਰਵਾਰ ਨੂੰ ਮਲਬੇ ਦੀ ਤਲਾਸ਼ੀ ਦੌਰਾਨ ਇੱਕ ਤੀਜੇ ਵਿਅਕਤੀ (ਜੋ ਇੱਕ ਬਾਲਗ ਦੱਸਿਆ ਗਿਆ) ਦੀਆਂ ਲਾਸ਼ਾਂ ਵੀ ਮਿਲੀਆਂ ਸਨ। ਇੱਕ ਛੋਟੇ ਬੱਚੇ (toddler) ਸਮੇਤ ਦੋ ਹੋਰ ਲਾਪਤਾ ਲੋਕਾਂ ਦੀ ਤਲਾਸ਼ ਐਤਵਾਰ ਦੁਪਹਿਰ ਤੱਕ ਰੋਕੀ ਗਈ ਸੀ।